ਜ਼ਰੂਰੀ ਖ਼ਬਰ: ਦਸੰਬਰ 'ਚ 13 ਦਿਨ ਬੰਦ ਰਹਿਣਗੇ ਬੈਂਕ: ਇੱਥੇ ਦੇਖੋ ਛੁੱਟੀਆਂ ਦੀ ਪੂਰੀ ਸੂਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਤੁਹਾਡੇ ਕੋਲ ਬੈਂਕ ਦਾ ਕੋਈ ਕੰਮ ਹੈ ਤਾਂ ਉਸ ਨੂੰ ਤੁਰੰਤ ਨਿਪਟਾਓ। ਇਸ ਦੇ ਲਈ ਹੇਠਾਂ ਦਿੱਤੀ ਗਈ ਛੁੱਟੀਆਂ ਦੀ ਸੂਚੀ ਨੂੰ ਚੈੱਕ ਕਰੋ।

Bank Holiday

 

ਨਵੀਂ ਦਿੱਲੀ: ਨਵੰਬਰ ਦਾ ਮਹੀਨਾ ਆਪਣੇ ਆਖਰੀ ਪੜਾਅ ਵਿਚ ਹੈ ਅਤੇ ਸਾਲ ਦਾ ਆਖਰੀ ਮਹੀਨਾ ਦਸੰਬਰ ਦਸਤਕ ਦੇਣ ਵਾਲਾ ਹੈ। ਜੇਕਰ ਤੁਹਾਡੇ ਕੋਲ ਵੀ ਇਸ ਮਹੀਨੇ ਬੈਂਕ ਨਾਲ ਸਬੰਧਤ ਕੰਮ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ। ਭਾਵੇਂ ਕ੍ਰਿਸਮਸ ਦੀ ਛੁੱਟੀ ਹੋਵੇ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਲਗਭਗ ਅੱਧਾ ਮਹੀਨਾ ਛੁੱਟੀਆਂ ਵਿਚ ਹੀ ਲੰਘੇਗਾ। ਅਜਿਹੇ 'ਚ ਜੇਕਰ ਤੁਹਾਡੇ ਕੋਲ ਬੈਂਕ ਦਾ ਕੋਈ ਕੰਮ ਹੈ ਤਾਂ ਉਸ ਨੂੰ ਤੁਰੰਤ ਨਿਪਟਾਓ। ਇਸ ਦੇ ਲਈ ਹੇਠਾਂ ਦਿੱਤੀ ਗਈ ਛੁੱਟੀਆਂ ਦੀ ਸੂਚੀ ਨੂੰ ਚੈੱਕ ਕਰੋ।

ਜੇਕਰ ਤੁਸੀਂ ਭਾਰਤੀ ਰਿਜ਼ਰਵ ਬੈਂਕ ਦੇ ਛੁੱਟੀਆਂ ਦੇ ਕੈਲੰਡਰ ਵਿਚ ਦਸੰਬਰ ਮਹੀਨੇ ਨੂੰ ਵੇਖਦੇ ਹੋ ਤਾਂ 3,12,19,24,26,26,29,30,31 ਨੂੰ ਛੁੱਟੀ ਹੋਵੇਗੀ। ਯਾਦ ਰੱਖੋ ਇਹ ਛੁੱਟੀਆਂ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਲਈ ਵੱਖਰੀਆਂ ਹੋਣਗੀਆਂ। ਇਸ ਦੇ ਨਾਲ ਹੀ 4,10,11,24,25 ਦਸੰਬਰ ਨੂੰ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੈ।

ਦੱਸ ਦੇਈਏ ਕਿ ਸੂਬਿਆਂ ਅਤੇ ਸ਼ਹਿਰਾਂ ਵਿਚ ਬੈਂਕਾਂ ਵਿਚ ਛੁੱਟੀਆਂ ਵੱਖ-ਵੱਖ ਹੁੰਦੀਆਂ ਹਨ। ਦਰਅਸਲ ਬੈਂਕ ਛੁੱਟੀਆਂ ਵੱਖ-ਵੱਖ ਸੂਬਿਆਂ ਵਿਚ ਮਨਾਏ ਜਾਂਦੇ ਤਿਉਹਾਰਾਂ 'ਤੇ ਨਿਰਭਰ ਕਰਦੀਆਂ ਹਨ। ਹਾਲਾਂਕਿ ਇਸ ਦੌਰਾਨ ਵੀ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਘਰ ਬੈਠੇ ਹੀ ਬੈਂਕਿੰਗ ਸੰਬੰਧੀ ਕੰਮ ਆਨਲਾਈਨ ਕਰ ਸਕਦੇ ਹੋ। ਇਹ ਸੇਵਾ 24 ਘੰਟੇ ਚੱਲੇਗੀ।

ਇਹ ਹੈ ਛੁੱਟੀਆਂ ਦੀ ਲਿਸਟ-

3 ਦਸੰਬਰ - ਸ਼ਨੀਵਾਰ - ਸੇਂਟ ਫਰਾਂਸਿਸ ਜ਼ੇਵੀਅਰ ਦਾ ਤਿਉਹਾਰ, ਗੋਆ
4 ਦਸੰਬਰ - ਐਤਵਾਰ
10 ਦਸੰਬਰ - ਮਹੀਨੇ ਦਾ ਦੂਜਾ ਸ਼ਨੀਵਾਰ
11 ਦਸੰਬਰ - ਐਤਵਾਰ
12 ਦਸੰਬਰ - ਸੋਮਵਾਰ - ਸੰਗਮਾ ਸਨਮਾਨ, ਮੇਘਾਲਿਆ
18 ਦਸੰਬਰ - ਐਤਵਾਰ
19 ਦਸੰਬਰ - ਸੋਮਵਾਰ - ਮੁਕਤੀ ਦਿਵਸ, ਗੋਆ
24 ਦਸੰਬਰ - ਚੌਥਾ ਸ਼ਨੀਵਾਰ
25 ਦਸੰਬਰ - ਐਤਵਾਰ
26 ਦਸੰਬਰ - ਸੋਮਵਾਰ - ਕ੍ਰਿਸਮਸ - ਸਿੱਕਮ, ਮੇਘਾਲਿਆ
29 ਦਸੰਬਰ - ਵੀਰਵਾਰ - ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ
30 ਦਸੰਬਰ - ਸ਼ੁੱਕਰਵਾਰ - ਨੰਗਬਾਹ, ਮੇਘਾਲਿਆ
31 ਦਸੰਬਰ - ਸ਼ਨੀਵਾਰ, ਨਵੇਂ ਸਾਲ ਦੀ ਸ਼ਾਮ