SIR Phase 2: ਵੋਟਰਾਂ ਨੂੰ 99 ਫ਼ੀ ਸਦੀ ਤੋਂ ਵੱਧ ਗਿਣਤੀ ਫਾਰਮ ਵੰਡੇ ਗਏ
50.97 ਕਰੋੜ ਵੋਟਰਾਂ ਵਿਚੋਂ 50.50 ਕਰੋੜ ਤੋਂ ਵੱਧ ਵੋਟਰਾਂ ਨੂੰ ਅੰਸ਼ਕ ਤੌਰ ਉਤੇ ਭਰੇ ਹੋਏ ਫਾਰਮ ਜਾਰੀ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ 9 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਚੱਲ ਰਹੀ ਵੋਟਰ ਸੂਚੀ ’ਚ ਚੱਲ ਰਹੀ ਵਿਸ਼ੇਸ਼ ਸੋਧ (ਐੱਸ.ਆਈ.ਆਰ.) ਤਹਿਤ ਵੋਟਰਾਂ ਨੂੰ 99 ਫੀ ਸਦੀ ਤੋਂ ਵੱਧ ਗਿਣਤੀ ਫਾਰਮ ਵੰਡੇ ਜਾ ਚੁਕੇ ਹਨ।
ਚੋਣ ਅਥਾਰਟੀ ਨੇ ਅਪਣੇ ਰੋਜ਼ਾਨਾ ਬੁਲੇਟਿਨ ’ਚ ਕਿਹਾ ਕਿ 50.97 ਕਰੋੜ ਵੋਟਰਾਂ ਵਿਚੋਂ 50.50 ਕਰੋੜ ਤੋਂ ਵੱਧ ਵੋਟਰਾਂ ਨੂੰ ਅੰਸ਼ਕ ਤੌਰ ਉਤੇ ਭਰੇ ਹੋਏ ਫਾਰਮ ਜਾਰੀ ਕੀਤੇ ਗਏ ਹਨ, ਜੋ ਕਿ 99.07 ਫੀ ਸਦੀ ਹਨ। ਐਸ.ਆਈ.ਆਰ. ਅਭਿਆਸ ਦਾ ਦੂਜਾ ਪੜਾਅ 4 ਨਵੰਬਰ ਨੂੰ ਗਿਣਤੀ ਦੇ ਪੜਾਅ ਨਾਲ ਸ਼ੁਰੂ ਹੋਇਆ ਸੀ ਅਤੇ 4 ਦਸੰਬਰ ਤਕ ਜਾਰੀ ਰਹੇਗਾ।
ਇਹ 12 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪਛਮੀ ਬੰਗਾਲ, ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਹਨ। ਇਨ੍ਹਾਂ ’ਚ ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਪਛਮੀ ਬੰਗਾਲ ’ਚ 2026 ’ਚ ਚੋਣਾਂ ਹੋਣਗੀਆਂ। ਅਸਾਮ ’ਚ, ਜਿੱਥੇ 2026 ਵਿਚ ਚੋਣਾਂ ਵੀ ਹੋਣੀਆਂ ਹਨ, ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਵਿਚ ਵਿਸ਼ੇਸ਼ ਸੋਧ ਦਾ ਐਲਾਨ ਕੀਤਾ ਹੈ। (ਪੀਟੀਆਈ)