ਦਿੱਲੀ: ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ 100 ਕਰੋੜ ਤੋਂ ਜਿਆਦਾ ਦਾ ਨਸ਼ਾ ਬਰਾਮਦ
ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੂੰ ਉਸ ਸਮੇਂ ਇਕ ਵੱਡੀ ਕਾਮਯਾਬੀ ਹੱਥ.....
ਨਵੀਂ ਦਿੱਲੀ (ਭਾਸ਼ਾ): ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੂੰ ਉਸ ਸਮੇਂ ਇਕ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਸੈਲ ਨੇ ਦਿੱਲੀ ਦੇ 30 ਕਿੱਲੋ 120 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਦੀ ਹੈਰੋਇਨ ਜਬਤ ਕੀਤੀ। ਹੈਰੋਇਨ ਦੇ ਨਾਲ ਪੁਲਿਸ ਨੇ ਤਿੰਨ ਨਸਾਂ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ। ਪੁਲਿਸ ਦੇ ਮੁਤਾਬਕ ਇਕ ਗੱਡੀ ਦੀ ਡਿੱਗੀ ਵਿਚ ਨਸ਼ੇ ਦੀ ਇਸ ਖੇਪ ਨੂੰ ਛੁਪਾ ਕੇ ਰੱਖਿਆ ਗਿਆ ਸੀ। ਪੁਲਿਸ ਦੇ ਮੁਤਾਬਕ ਵਰਮਾ, ਮਿਆਂਮਾਰ ਅਤੇ ਮਨੀਪੁਰ ਦੇ ਰਸਤੇ ਨਸ਼ੇ ਦੀ ਇਹ ਖੇਪ ਰਾਜਸਥਾਨ, ਐਮਪੀ, ਯੂਪੀ ਵਿਚ ਸਪਲਾਈ ਹੁੰਦੀ ਸੀ।
ਪੁਲਿਸ ਨੂੰ 16 ਦਸੰਬਰ ਦੀ ਰਾਤ ਕਰੀਬ 11 ਵਜੇ ਸੂਚਨਾ ਮਿਲੀ ਸੀ ਕਿ ਆਰ.ਕੇ ਪੁਰਮ ਵਿਚ ਇਕ ਅਰਟਿਗਾ ਕਾਰ ਦੀ ਡਿੱਗੀ ਵਿਚ ਕਰੀਬ 30 ਕਿੱਲੋ ਹੈਰੋਇਨ ਦੀ ਇਹ ਖੇਪ ਰਾਜਸਥਾਨ ਜਾਣੀ ਸੀ ਜਦੋਂ ਇਸ ਨੂੰ ਬਰਾਮਦ ਕੀਤਾ ਗਿਆ। ਪੁਲਿਸ ਨੇ ਅਬਦੁਲ ਰਾਸ਼ੀਦ, ਨਾਜਿਮ ਅਤੇ ਅਰਬਾਜ ਨਾਂਅ ਦੇ ਆਦਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਰਾਜਸਥਾਨ ਵਿਚ ਭੀਲਵਾੜਾ ਦੇ ਰਹਿਣ ਵਾਲੇ ਹਨ ਅਤੇ ਇਹ ਲੰਬੇ ਸਮੇਂ ਤੋਂ ਨਸ਼ਾ ਕੰਮ-ਕਾਜ ਨਾਲ ਜੁੜੇ ਹਨ। ਅਬਦੁਲ ਇਨ੍ਹਾਂ ਦਾ ਮਾਸਟਰ ਮਾਇੰਡ ਹੈ ਜੋ 100 ਕਰੋੜ ਤੋਂ ਜ਼ਿਆਦਾ ਦੇ ਨਸ਼ੇ ਇਕੱਲੇ ਅੱਗੇ ਸਪਲਾਈ ਕਰ ਚੁੱਕਿਆ ਹੈ।
ਸਪੈਸ਼ਲ ਸੈਲ ਸੂਤਰਾਂ ਦੇ ਮੁਤਾਬਕ ਇਸ ਦੀ ਮੁੱਖ ਵਜਾ ਵਰਮਾ ਅਤੇ ਮਿਆਂਮਾਰ ਦੇ ਬੋਡਰ ਦਾ ਖੁੱਲ੍ਹਾ ਹੋਣਾ ਹੈ, ਜਿਸ ਦੀ ਵਜ੍ਹਾ ਨਾਲ ਸੌਖਾ ਨਸ਼ਾ ਭਾਰਤ ਪਹੁੰਚ ਜਾਂਦਾ ਹੈ। ਸੈਲ ਦੇ ਮੁਤਾਬਕ ਇਸ ਰੁਟ ਤੋਂ ਇਸ ਸਾਲ ਹੁਣ ਤੱਕ ਕਰੀਬ 95 ਕਿੱਲੋ ਹੈਰੋਇਨ ਸੈਲ ਬਰਾਮਦ ਕਰ ਚੁੱਕੀ ਹੈ। ਆਂਕੜੀਆਂ ਦੀ ਗੱਲ ਕਰੀਏ ਤਾਂ ਸਾਲ 2018 ਵਿਚ ਹੁਣ ਤੱਕ 800 ਕਰੋੜ ਦੀ ਕੀਮਤ ਦੀ 200 ਕਰੋੜ ਹੈਰੋਇਨ ਬਰਾਮਦ ਕੀਤੀ ਗਈ ਹੈ।