ਪੰਜ ਸਾਲਾਂ 'ਚ ਨਵੋਦਯਾ ਸਕੂਲ ਦੇ 49 ਵਿਦਿਆਰਥੀਆਂ ਨੇ ਕੀਤੀ ਖ਼ੁਦਕੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2013 ਵਿਚ 8, 2014 ਵਿਚ 7, 2015 ਵਿਚ 8, 2016 ਵਿਚ 12 ਅਤੇ 2017 ਵਿਚ 14 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ।  

Suicide

ਨਵੀਂ ਦਿੱਲੀ, ( ਭਾਸ਼ਾ) : ਕੇਂਦਰ ਸਰਕਾਰ ਵੱਲੋਂ ਪਿੰਡਾਂ ਦੇ ਹੁਨਰਮੰਦ ਵਿਦਿਆਰਥੀਆਂ ਲਈ ਸਥਾਪਿਤ ਸਕੂਲਾਂ ਵਿਚ 49 ਵਿਦਿਆਰਥੀਆਂ ਨੇ ਪੰਜ ਸਾਲਾਂ ਦੌਰਾਨ ਖ਼ੁਦਕੁਸ਼ੀ ਕੀਤੀ ਹੈ। ਖ਼ਬਰਾਂ ਮੁਤਾਬਕ 2013 ਤੋਂ 2017 ਵਿਚਕਾਰ 49 ਖ਼ੁਦਕੁਸ਼ੀ ਦੇ ਮਾਮਲੇ ਹੋਏ ਹਨ। ਜਿਹਨਾਂ ਵਿਚੋਂ ਅੱਧੇ ਦਲਿਤ ਸ਼੍ਰੇਣੀ ਨਾਲ ਸੰਬੰਧਤ ਅਤੇ ਆਦਿਵਾਸੀ ਬੱਚੇ ਹਨ। ਇਹਨਾਂ ਵਿਚ ਵੀ ਜਿਆਦਾਤਰ ਗਿਣਤੀ ਲੜਕਿਆਂ ਦੀ ਹੁੰਦੀ ਹੈ। ਇਹ ਜਾਣਕਾਰੀ ਸੂਚਨਾ ਐਕਟ ਅਧੀਨ ਸਾਹਮਣੇ ਆਈ ਹੈ। ਇਹਨਾਂ ਸਾਰਿਆਂ ਵਿਚ 7 ਖ਼ੁਦਕਸ਼ੀ ਦੇ ਮਾਮਲਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਮੌਤ ਫਾਹਾ ਲੈਣ ਨਾਲ ਹੋਈ ਹੈ।

ਖ਼ੁਦਕੁਸ਼ੀ ਤੋਂ ਬਾਅਦ ਲਾਸ਼ਾਂ ਨੂੰ ਜਾਂ ਤਾਂ ਉਹਨਾਂ ਦੇ ਨਾਲ ਦੇ ਵਿਦਿਆਰਥੀਆਂ ਜਾਂ ਵਿਚ ਸਕੂਲ ਦੇ ਕਿਸੇ ਕਰਮਚਾਰੀ ਵੱਲੋਂ ਦੇਖਿਆ ਗਿਆ। ਬੋਰਡ ਪਰੀਖਿਆ ਵਿਚ ਬਿਹਤਰ ਨਤੀਜੇ ਲਿਆਉਣ ਲਈ ਜਾਣਿਆ ਜਾਣ ਵਾਲਾ ਜੇਐਨਵੀ  ਹਜ਼ਾਰਾਂ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਗਰੀਬੀ ਤੋਂ ਬਾਹਰ ਕੱਢਣ ਲਈ ਇਕ ਵਧੀਆ ਮੌਕਾ ਹੁੰਦਾ ਹੈ। ਇਸ ਸਕੂਲ ਦੀ ਸਥਾਪਨਾ 1985-86 ਵਿਚਕਾਰ ਹੋਈ ਸੀ। 2012 ਤੋਂ ਲਗਾਤਾਰ ਸਕੂਲ ਦੀ 10ਵੀਂ ਜਮਾਤ ਦਾ ਨਤੀਜਾ 99 ਫ਼ੀ ਸਦੀ ਅਤੇ 12 ਵੀਂ ਦਾ 95 ਫ਼ੀ ਸਦੀ ਰਿਹਾ ਹੈ। ਇਹ ਨਤੀਜਾ ਨਿਜੀ ਸਕੂਲਾਂ ਅਤੇ ਸੀਬੀਐਸਈ ਦੀ ਰਾਸ਼ਟਰੀ ਔਸਤ ਤੋਂ ਕਿਤੇ ਜਿਆਦਾ ਵੱਧ ਹੈ।

ਨਵੋਦਯ ਸਕੂਲ ਕਮੇਟੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦਾ ਇਕ ਸੰਗਠਨ ਹੈ ਜੋ ਕਿ ਦੇਸ਼ ਭਰ ਵਿਚ 635 ਸਕੂਲ ਚਲਾਉਂਦਾ ਹੈ। ਸਕੂਲ ਦੀ ਵੈਬਸਾਈਟ ਮੁਤਾਬਕ ਨਵੋਦਯ ਸਕੂਲ ਪ੍ਰਣਾਈ ਜੋ ਕਿ ਇਕ ਸ਼ਾਨਦਾਰ ਪ੍ਰਯੋਗ ਦੇ ਤੌਰ 'ਤੇ ਸ਼ੁਰੂ ਹੋਈ ਸੀ, ਉਹ ਅੱਜ ਭਾਰਤ ਦੇ ਸਕੂਲੀ ਸਿੱਖਿਆ ਦੇ ਮਾਮਲੇ ਵਿਚ ਬੇਜੋੜ ਬਣ ਗਈ ਹੈ ਨਿਯਮਾਂ ਮੁਤਾਬਕ ਸਕੂਲ ਦੀਆਂ 75 ਫ਼ੀ ਸਦੀ ਸੀਟਾਂ ਦਿਹਾਤੀ ਵਿਦਿਆਰਥੀਆਂ ਲਈ ਰਾਂਖਵੀਆਂ ਹੁੰਦੀਆਂ ਹਨ।

ਇਸੇ ਕਾਰਨ 100 ਫ਼ੀ ਸਦੀ ਅਬਾਦੀ ਵਾਲੇ ਜ਼ਿਲ੍ਹਿਆਂ ਵਿਚ ਕਦੇ ਜੇਐਨਵੀ ਨੂੰ ਪ੍ਰਵਾਨਗੀ ਨਹੀਂ ਦਿਤੀ ਜਾਂਦੀ। ਮੌਜੂਦਾ ਸਮੇਂ ਵਿਚ 635 ਜੇਐਨਵੀ ਸ਼ਾਖਾਵਾਂ ਵਿਚ ਕੁਲ 2.8 ਲੱਖ ਬੱਚੇ ਪੜ੍ਹਾਈ ਕਰ ਰਹੇ ਹਨ। 31 ਮਾਰਚ 2017 ਤੱਕ 9 ਤੋਂ 19 ਸਾਲ ਦੀ ਉਮਰ ਦੇ ਕੁਲ 2.53 ਲੱਖ ਬੱਚਿਆਂ ਨੇ ਲਗਭਗ 600 ਜੇਐਨਵੀ ਵਿਚ ਦਾਖਲਾ ਲਿਆ। 2013 ਵਿਚ 8, 2014 ਵਿਚ 7, 2015 ਵਿਚ 8, 2016 ਵਿਚ 12 ਅਤੇ 2017 ਵਿਚ 14 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ।