ਬਿਹਾਰ 'ਚ ਐਨਡੀਏ ਦੀ ਹਾਲਤ ਮਾੜੀ : ਤੇਜੱਸਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਲਈ ਬਿਹਾਰ ਵਿਚ ਭਾਜਪਾ ਤੇ ਭਾਈਵਾਲ ਪਾਰਟੀਆਂ ਦਾ ਸੀਟ ਵੰਡ ਸਮਝੌਤਾ ਹੋਣ ਮਗਰੋਂ ਰਾਸ਼ਟਰੀ ਜਨਤਾ ਦਲ ਨੇ ਰਾਜ ਵਿਚ ਐਨਡੀਏ......

Tejashwi Yadav

ਨਵੀਂ ਦਿੱਲੀ  : ਲੋਕ ਸਭਾ ਚੋਣਾਂ ਲਈ ਬਿਹਾਰ ਵਿਚ ਭਾਜਪਾ ਤੇ ਭਾਈਵਾਲ ਪਾਰਟੀਆਂ ਦਾ ਸੀਟ ਵੰਡ ਸਮਝੌਤਾ ਹੋਣ ਮਗਰੋਂ ਰਾਸ਼ਟਰੀ ਜਨਤਾ ਦਲ ਨੇ ਰਾਜ ਵਿਚ ਐਨਡੀਏ ਦੀ ਹਾਲਤ ਮਾੜੀ ਹੋਣ 'ਤੇ ਜ਼ੋਰ ਦਿਤਾ ਜਦਕਿ ਭਾਜਪਾ ਨੇ ਕਿਹਾ ਕਿ ਮਹਾਗਠਜੋੜ ਦੇ ਨੇਤਾ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਵੇਖ ਰਹੇ ਹਨ ਅਤੇ ਸੀਟਾਂ ਦਾ ਐਲਾਨ ਹੁੰਦਿਆਂ ਹੀ ਮਹਾਂਗਠਜੋੜ ਖਿੰਡ ਜਾਵੇਗਾ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਨੇ ਕਿਹਾ ਕਿ ਐਲਜੇਪੀ ਅਤੇ ਜੇਡੀਯੂ ਨੂੰ ਦੋ ਸਾਲ ਮਗਰੋਂ ਪ੍ਰਧਾਨ ਮੰਤਰੀ ਮੋਦੀ ਕੋਲੋਂ ਨੋਟਬੰਦੀ ਬਾਰੇ ਸਵਾਲ ਪੁੱਛਣ ਦਾ ਫ਼ਾਇਦਾ ਮਿਲਿਆ।

ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਫ਼ਤਵਾ ਚੋਰੀ ਮਗਰੋਂ ਵੀ ਭਾਜਪਾ ਬਿਹਾਰ ਵਿਚ ਏਨੀ ਮਜ਼ਬੂਤ ਹੋਈ ਕਿ 22 ਮੌਜੂਦਾ ਸੰਸਦ ਹੋਣ ਦੇ ਬਾਵਜੂਦ 17 ਸੀਟਾਂ 'ਤੇ ਚੋਣ ਲੜਣਗੀਆਂ ਤੇ 2 ਸੰਸਦ ਮੈਂਬਰਾਂ ਵਾਲੇ ਨਿਤੀਸ਼ ਵੀ 17 ਸੀਟਾਂ 'ਤੇ ਚੋਣ ਲੜਨਗੇ। ਹੁਣ ਸਮਝ ਜਾਉ ਕਿ ਐਨਡੀਏ ਦੀ ਹਾਲਤ ਕਿੰਨੀ ਮਾੜੀ ਹੈ। ਉਧਰ, ਭਾਜਪਾ ਆਗੂ ਮੰਗਲ ਪਾਂਡੇ ਨੇ ਕਿਹਾ ਕਿ ਮਹਾਂਗਠਜੋੜ ਦੇ ਆਗੂ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਵੇਖ ਰਹੇ ਹਨ।                    (ਏਜੰਸੀ)

ਉਸ ਦੇ ਆਗੂਆਂ ਨੂੰ ਪਤਾ ਹੈ ਕਿ ਜਿਸ ਦਿਨ ਸੀਟਾਂ ਦੀ ਵੰਡ ਹੋ ਗਈ, ਉਸੇ ਦਿਨ ਮਹਾਗਠਜੋੜ ਟੁੱਟ ਜਾਵੇਗਾ। ਐਨਡੀਏ ਤੋਂ ਵੱਖ ਹੋਏ ਉਪੇਂਦਰ ਕੁਸ਼ਵਾਹ ਦੀ ਪਾਰਟੀ ਛੱਡਣ ਵਾਲੇ ਸੰਸਦ ਮੈਂਬਰ ਅਰੁਣ ਕੁਮਾਰ ਨੇ ਕਿਹਾ ਕਿ ਉਹ ਦੁਖੀ ਹੈ ਕਿਉਂਕਿ ਨਿਤੀਸ਼ ਕੁਮਾਰ ਕਾਰਨ ਐਨਡੀਏ ਗਠਜੋੜ ਵਿਚ ਉੁਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। (ਏਜੰਸੀ)