ਇਸ ਪਿੰਡ ਨੇ ਬੰਦ ਕੀਤੀ ਮੌਤ ਮਗਰੋਂ ਰੋਟੀ ਖੁਆਉਣ ਦੀ ਰੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਠਕ ਵਿਚ ਦੱਸਿਆ ਗਿਆ ਕਿ ਮੌਤ ਤੋਂ ਬਾਅਦ ਖੁਆਈ ਜਾਣ ਵਾਲੀ ਰੋਟੀ ਇਕ ਸਮਾਜਿਕ ਕੁਰੀਤੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

Villagers taking oath against death feast

ਬਿਹਾਰ, (ਭਾਸ਼ਾ)  : ਬਿਹਾਰ ਦੇ ਦੇ ਖਗੜਿਆ ਜ਼ਿਲ੍ਹੇ ਦੇ ਰਾਮਪੁਰ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਬਾਬਾ ਥਾਣ ਵਿਚ ਕਿਸੇ ਦੀ ਮੌਤ ਤੋਂ ਬਾਅਦ ਖੁਆਈ ਜਾਣ ਵਾਲੀ ਰੋਟੀ ਦੀ ਰੀਤ ਨੂੰ ਖਤਮ ਕਰਨ ਲਈ ਸਮੂਹਿਕ ਤੌਰ 'ਤੇ ਸੰਕਲਪ ਲਿਆ। ਰਾਮਪੁਰ ਦੇ ਮੁਖੀ ਕ੍ਰਿਸ਼ਨਾਨੰਦ ਯਾਦਵ ਦੀ ਅਗਵਾਈ ਵਿਚ ਇਹਨਾਂ ਨੌਜਵਾਨਾਂ ਅਤੇ ਹੋਰਨਾਂ ਪਿੰਡ ਵਾਸੀਆਂ ਨੂੰ ਨੇ ਇਸ ਰੀਤ ਵਿਰੁਧ ਸਹੁੰ ਚੁੱਕੀ। ਸਹੁੰ ਚੁਕੱਣ ਵੇਲੇ ਨੌਜਵਾਨਾਂ ਨੇ ਕਿਹਾ ਕਿ ਉਹ ਮੌਤ ਤੋਂ ਬਾਅਦ ਖੁਆਈ ਜਾਣ ਵਾਲੀ ਰੋਟੀ ਦਾ ਵਿਰੋਧ ਕਰਨਗੇ

ਅਤੇ ਨਾਲ ਹੀ ਇਸ ਦੇ ਵਿਰੁਧ ਮੁਹਿੰਮ ਵੀ ਚਲਾਉਣਗੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਸਾਜਿਕ ਕੁਰੀਤੀ ਵਿਰੁਧ ਜਾਗਰੂਕ ਕੀਤਾ ਜਾ ਸਕੇ। ਸਮਾਜਿਕ ਜਾਗਰੂਕਤਾ ਦਾ ਇਹ ਕਾਰਵਾਂ ਹੁਣ ਰੁਕੇਗਾ ਨਹੀਂ। ਦੱਸ ਦਈਏ ਕਿ ਇਕ ਸਾਲ ਪਹਿਲਾਂ ਗੋਗਰੀ ਦੇ ਹੀ ਉਸਰੀ ਪਿੰਡ ਦੇ ਲੋਕਾਂ ਨੇ ਕਟਿਹਾਰੀ ਭੋਜਨ ਨਹੀਂ ਖਾਣ ਦਾ ਫ਼ੈਸਲਾ ਲਿਆ ਸੀ। ਇਹ ਰੀਤ ਹੁਣ ਤੱਕ ਉਥੇ ਜ਼ਾਰੀ ਹੈ। ਕੁਲ ਮਿਲਾ ਕੇ ਇਹ ਨਵੇਂ ਸਮਾਜਿਕ ਬਦਲਾਅ ਵੱਲ ਇਸ਼ਾਰਾ ਕਰ ਰਿਹਾ ਹੈ। ਮੌਤ ਤੋਂ ਬਾਅਦ ਮੁਕਤੀ ਨੂੰ ਲੈ ਕੇ ਖੁਆਈ ਜਾਣ ਵਾਲੀ ਰੋਟੀ ਦਾ ਵਿਰੋਧ ਕਰਨ ਸਬੰਧੀ ਲਏ ਗਏ

ਇਸ ਫ਼ੈਸਲੇ ਪ੍ਰਤੀ ਨੌਜਵਾਨਾਂ ਨੇ ਕਾਫੀ ਚਿਰ ਪਹਿਲਾਂ ਹੀ ਯੋਜਨਾ ਬਣਾ ਲਈ ਸੀ। ਰਾਮਪੁਰ ਪਿੰਡ ਦੇ ਮੁਖੀ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਇਸ ਸਬੰਧੀ ਬੈਠਕ ਕੀਤੀ। ਬੈਠਕ ਵਿਚ ਦੱਸਿਆ ਗਿਆ ਕਿ ਮੌਤ ਤੋਂ ਬਾਅਦ ਖੁਆਈ ਜਾਣ ਵਾਲੀ ਰੋਟੀ ਇਕ ਸਮਾਜਿਕ ਕੁਰੀਤੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਦਾ ਮ੍ਰਿਤਕ ਦੀ ਮੁਕਤੀ ਨਾਲ ਕੋਈ ਸਬੰਧ ਨਹੀਂ ਹੈ। ਇਹ ਰੀਤ ਸਮਾਜ ਲਈ ਇਕ  ਸਰਾਪ ਦੀ ਤਰ੍ਹਾਂ ਹੈ।

ਪਿੰਡ ਦੇ ਮੁਖੀ ਯਾਦਵ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਵਿਚ ਮੌਤ ਤੋਂ ਬਾਅਦ ਰੋਟੀ ਖੁਆਉਣ ਦੀ ਗੱਲ ਨਹੀਂ ਕੀਤੀ ਹੈ। ਇਸ ਮੌਕੇ 'ਤੇ ਮੌਤ ਤੋਂ ਬਾਅਦ ਕੀਤੀ ਜਾਣ ਵਾਲੀ ਰੋਟੀ 'ਤੇ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਨੂੰ ਪਿੰਡ ਵਾਲਿਆਂ ਨੇ ਸਾਰਿਆਂ ਦੀ ਸਹਿਮਤੀ ਨਾਲ ਪਾਸ ਕਰ ਦਿਤਾ। ਇਸ ਮੁਤਾਬਕ ਹੁਣ ਤੋਂ ਪਿੰਡ ਵਿਚ ਮੌਤ ਤੋਂ ਬਾਅਦ ਖੁਆਈ ਜਾਣ ਵਾਲੀ ਰੋਟੀ 'ਤੇ ਪਾਬੰਦੀ ਰਹੇਗੀ।