29 ਦਸੰਬਰ ਨੂੰ ਪੀਐਮ ਮੋਦੀ ਪਹਿਲੀ ਇੰਜਣ ਰਹਿਤ ਟ੍ਰੇਨ 18 ਨੂੰ ਦੇਣਗੇ ਹਰੀ ਝੰਡੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਦੀ 30 ਸਾਲ ਪੁਰਾਣੀ ਸ਼ਤਾਬਦੀ ਐਕਸਪ੍ਰੈਸ ਦੀ ਜਗ੍ਹਾ ਇਹ ਟ੍ਰੇਨ ਲਵੇਗੀ।

Train 18

ਨਵੀਂ ਦਿੱਲੀ, ( ਭਾਸ਼ਾ) : ਭਾਰਤ ਵਿਚ ਰੇਲ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੀ ਟ੍ਰੇਨ 18 ਨੂੰ 29 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਟ੍ਰੇਨ 18 ਨੂੰ ਦਿੱਲੀ-ਵਾਰਾਣਸੀ ਵਿਚਕਾਰ ਚਲਾਇਆ ਜਾਵੇਗਾ। ਇਸ ਟ੍ਰੇਨ ਦਾ ਨਾਮ ਟ੍ਰੇਨ 18 ਇਸ ਲਈ ਪਿਆ ਕਿਉਂਕਿ ਰੇਲਵੇ ਵੱਲੋਂ ਇਸ ਟ੍ਰੇਨ ਨੂੰ ਇਸੇ ਸਾਲ ਭਾਵ ਕਿ 2018 ਵਿਚ ਲਾਂਚ ਕੀਤਾ ਜਾਣਾ ਹੈ। 'ਮੇਕ ਇਨ ਇੰਡੀਆ' ਪ੍ਰੋਗਰਾਮ ਅਧੀਨ ਇਸ ਟ੍ਰੇਨ ਨੂੰ ਦੇਸ਼ ਵਿਚ ਹੀ ਤਿਆਰ ਕੀਤਾ ਗਿਆ ਹੈ।

ਦਿੱਲੀ ਰਾਜਧਾਨੀ ਰੂਟ 'ਤੇ ਟ੍ਰਾਇਲ ਦੌਰਾਨ ਇਸ ਟ੍ਰੇਨ ਨੇ 180 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਯਾਤਰਾ ਪੂਰੀ ਕੀਤੀ। ਇਹ ਭਾਰਤ ਵਿਚ ਕਿਸੇ ਵੀ ਟ੍ਰੇਨ ਦੀ ਸੱਭ ਤੋਂ ਵੱਧ ਰਫਤਾਰ ਹੈ। ਮੈਟਰੋ ਦੀ ਦਿੱਖ ਵਰਗੀ ਇਸ ਟ੍ਰੇਨ ਵਿਚ ਵਾਈ-ਫਾਈ, ਇੰਫੋਟੇਨਮੈਂਨ ਸਮੇਤ ਹੋਰ ਕਈ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਹ ਸੇਮੀ ਹਾਈ ਸਪੀਡ ਟ੍ਰੇਨ 160 ਕਿਮੀ ਦੀ ਰਫਤਾਰ ਨਾਲ ਪਟੜੀ 'ਤੇ ਦੌੜ ਸਕਦੀ ਹੈ। ਭਾਰਤੀ ਰੇਲਵੇ ਦੀ 30 ਸਾਲ ਪੁਰਾਣੀ ਸ਼ਤਾਬਦੀ ਐਕਸਪ੍ਰੈਸ ਦੀ ਜਗ੍ਹਾ ਇਹ ਟ੍ਰੇਨ ਲਵੇਗੀ।ਇਹ ਦੇਸ਼ ਦੀ ਪਹਿਲੀ ਇੰਜਣ ਰਹਿਤ ਟ੍ਰੇਨ ਹੋਵੇਗੀ।

ਇਸ ਦੇ ਕੋਚ ਵਿਚ ਪਾਵਰ ਕਾਰ ਲਗੀ ਹੋਵੇਗੀ। ਦੋਹਾਂ ਪਾਸੇ ਸਲਾਇਡਿੰਗ ਦਰਵਾਜ਼ੇ ਲਗੇ ਹੋਣਗੇ ਜੋ ਕਿ ਯਾਤਰਾ ਨੂੰ ਸੁਰੱਖਿਅਤ ਬਣਾਉਣਗੇ। ਇਸ ਵਿਚ 16 ਬੋਗੀਆਂ ਅਤੇ ਦੋਹਾਂ ਪਾਸਿਆਂ 'ਤੇ ਡਰਾਈਵਰਾਂ ਲਈ ਕੈਬਿਨ ਹੋਣਗੇ। ਇਸ ਦੀ ਹਰ ਬੋਗੀ ਵਿਚ 78 ਯਾਤਰੀਆਂ ਦੇ ਸਫਰ ਕਰਨ ਦੀ ਵਿਵਸਥਾ ਹੈ। ਟ੍ਰੇਨ ਵਿਚ ਸੁਰੱਖਿਆ ਮਾਪਦੰਡਾਂ ਦਾ ਵੀ ਬਹੁਤ ਧਿਆਰ ਰੱਖਿਆ ਗਿਆ ਹੈ। ਚੈਨੇਈ ਦੀ ਇੰਟੇਗਰਲ ਕੋਚ ਫੈਕਟਰੀ ਵਿਚ ਤਿਆਰ ਟ੍ਰੇਨ ਦੀ ਸਾਰੀ ਬਾਡੀ ਐਲਮੂਨੀਅਮ ਦੀ ਬਣੀ ਹੋਈ ਹੈ। ਭਾਰ ਵਿਚ ਹਲਕੀ ਇਸ ਟ੍ਰੇਨ ਵਿਚ ਬ੍ਰੇਕ ਲਗਾ ਕੇ ਇਸ ਨੂੰ ਰੋਕਣਾ ਬਹੁਤ ਅਸਾਨ ਹੈ

ਅਤੇ ਇਹ ਰਫਤਾਰ ਵੀ ਤੁਰਤ ਹੀ ਫੜੇਗੀ। ਇਹ ਟ੍ਰੇਨ ਸਾਧਾਰਣ ਸ਼ਤਾਬਦੀ ਟ੍ਰੇਨ ਦੇ ਮੁਕਾਬਲੇ ਘੱਟ ਸਮਾਂ ਲਵੇਗੀ। ਇਸ ਟ੍ਰੇਨ ਦੇ ਮੱਧ ਵਿਚ ਦੋ ਕੰਮਕਾਜੀ ਡੱਬੇ ਹੋਣਗੇ, ਜਿਹਨਾਂ ਵਿਚ 52 ਸੀਟਾਂ ਹੋਣਗੀਆਂ ਅਤੇ ਇਹਨਾਂ ਡੱਬਿਆਂ ਵਿਚ ਘੁੰਮਣ ਵਾਲੀ ਸੀਟ, ਯੂਰਪੀ ਸਟਾਈਲ ਦੀ ਸੀਟ, ਮਾਡਿਊਲਰ ਬਾਇਓ ਵੈਕਯੂਮ ਟਾਇਲਟ, ਹਵਾਈ ਜਹਾਜ਼ ਵਰਗੀ ਰੌਸ਼ਨੀ ਅਤੇ ਪੜ੍ਹਨ ਲਈ ਨਿਜੀ ਰੌਸ਼ਨੀ ਦਾ ਪ੍ਰਬੰਧ ਹੈ। ਜੀਪੀਐਸ ਆਧਾਰਤ ਯਾਤਰੀ ਸੂਚਨਾ ਪ੍ਰਣਾਲੀ, ਚੁਣੌਤੀਗ੍ਰਸਤਾਂ ਲਈ ਵਹੀਲਚੇਅਰ ਪਾਰਕਿੰਗ ਜਗ੍ਹਾ ਤੋਂ ਇਲਾਵਾ ਸੁਰੱਖਿਆ ਦੇ ਲਿਹਾਜ਼ ਨਾਲ ਸੀਸੀਟੀਵੀ ਕੈਮਰੇ ਲਗੇ ਹੋਣਗੇ।