ਸਾਲ '18 : ਜਰਮਨੀ ਨੂੰ ਪਛਾੜ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਬਾਜ਼ਾਰ ਬਣਿਆ ਭਾਰਤ
ਸਾਲ 2018 ਵਪਾਰ ਖੇਤਰ ਦੇ ਲਈ ਕਾਫੀ ਚੰਗਾ ਰਿਹਾ......
ਨਵੀਂ ਦਿੱਲੀ : ਸਾਲ 2018 ਵਪਾਰ ਖੇਤਰ ਦੇ ਲਈ ਕਾਫੀ ਚੰਗਾ ਰਿਹਾ। ਇਸ ਸਾਲ ਵਪਾਰ ਖੇਤਰ 'ਚ ਕਈ ਤਰ੍ਹਾਂ ਦੇ ਨਵੇਂ ਰਿਕਾਰਡ ਸਥਾਪਿਤ ਕੀਤੇ। ਇਸ ਦੌਰਾਨ 2018 'ਚ ਭਾਰਤ ਨੇ ਸੰਸਾਰਕ ਅਰਥਵਿਵਸਥਾ 'ਚ ਆਪਣੀ ਬਾਦਸ਼ਾਹਤ ਸਥਾਪਿਤ ਕਰਨ ਦੀ ਦਿਸ਼ਾ 'ਚ ਇਕ ਕਦਮ ਹੋਰ ਅੱਗੇ ਵਧਾਇਆ ਹੈ। ਭਾਰਤੀ ਸ਼ੇਅਰ ਬਾਜ਼ਾਰ ਨੂੰ ਪਛਾੜ ਕੇ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਬਣ ਗਿਆ ਹੈ। ਬਲਿਊਬਰਗ ਦੇ ਅੰਕੜਿਆਂ ਮੁਤਾਬਕ ਸੱਤ ਸਾਲ 'ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਨੇ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਸ਼ੇਅਰ ਨੂੰ ਪਛਾੜਿਆ ਹੈ।
ਇਸ ਦਾ ਇਹ ਅਰਥ ਨਿਕਲਿਆ ਕਿ ਮਾਰਚ 'ਚ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੇ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਸ਼ੇਅਰ ਬਾਜ਼ਾਰਾਂ 'ਚ ਸੰਘ ਦੀ ਅਗਵਾਈ ਕਰਨ ਵਾਲਾ ਇਕਮਾਤਰ ਦੇਸ਼ ਫਰਾਂਸ ਹੋਵੇਗਾ। ਇਹ ਘਟਨਾਕ੍ਰਮ ਇਸ ਸਾਲ ਭਾਰਤ ਦੀ ਹਾਂ-ਪੱਖੀ ਵਾਪਸੀ ਨੂੰ ਦਰਸਾਉਂਦਾ ਹੈ ਕਿਉਂਕਿ ਕੰਪਨੀਆਂ ਦਾ ਘਰੇਲੂ ਮੰਗ 'ਤੇ ਭਰੋਸਾ ਉਨ੍ਹਾਂ ਨੂੰ ਫ਼ੈਡਰਲ ਰਿਜ਼ਰਵ ਵਲੋਂ ਦਰਾਂ 'ਚ ਵਾਧਾ ਅਤੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਟ੍ਰੇਡ ਵਾਰ ਦੇ ਕਾਰਨ ਉਭਰਦੇ ਬਾਜ਼ਾਰਾਂ 'ਚ ਗਿਰਾਵਟ ਤੋਂ ਬਚਣ 'ਚ ਸਮਰਥ ਬਣਾਉਣਾ ਹੈ।
ਇਹ ਯੂਰਪੀ ਸੰਘ ਦੇ ਸਾਹਮਣੇ ਚੁਣੌਤੀਆਂ ਨੂੰ ਵੀ ਪ੍ਰਤੀਬੰਧਿਤ ਕਰਦਾ ਹੈ ਜਿਸ 'ਚ ਭਵਿੱਖ 'ਚ ਬ੍ਰਿਟੇਨ ਦੇ ਨਾਲ ਸੰਬੰਧ, ਬਜਟ ਵੰਡ ਨੂੰ ਲੈ ਕੇ ਇਟਲੀ ਦੇ ਨਾਲ ਗਤੀਰੋਧ ਅਤੇ ਸਪੇਨ 'ਚ ਵੱਖਵਾਦੀਆਂ ਦੇ ਸੰਘਰਸ਼ ਸ਼ਾਮਲ ਹਨ। ਇਕ ਪਾਸੇ ਜਿਥੇ ਐੱਮ.ਐੱਸ.ਸੀ.ਆਈ. ਏਮਰਜਿੰਗ ਮਾਰਕਿਟ ਇੰਡੈਕਸ ਇਸ ਸਾਲ 17 ਫੀਸਦੀ ਦੀ ਗਿਰਾਵਟ ਦੇ ਵੱਲ ਵਧ ਰਿਹਾ ਹੈ ਉੱਧਰ ਦੂਜੇ ਪਾਸੇ ਭਾਰਤ 'ਚ ਬੈਂਚਮਾਰਕ ਐੱਸ ਐਂਡ ਪੀ ਬੀ.ਐੱਸ.ਈ. ਸੈਂਸੈਕਸ ਤੇਲ ਦੀਆਂ ਕੀਮਤਾਂ 'ਚ ਅਸਥਿਰਤਾ ਦੇ ਕਾਰਨ ਪੂਰੇ ਸਾਲ ਦੇ ਉਤਾਰ-ਚੜਾਅ ਦੇ ਬਾਵਜੂਦ ਪੰਜ ਫੀਸਦੀ ਉੱਪਰ ਹੈ। (ਏਜੰਸੀ)