Manjinder Sirsa ਨੇ ਕੇਂਦਰ ਸਰਕਾਰ ਦੇ ਅੜੀਅਲ ਰੱਵਈਏ 'ਤੇ ਚੁੱਕੇ ਸਵਾਲ
ਸਰਕਾਰ ਨੂੰ ਸਮਝ ਲੱਗ ਗਈ ਉਹ ਫੇਲ੍ਹ ਹੋ ਗਈ ਹੈ
ਨਵੀਂ ਦਿੱਲੀ: (ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਕੁੰਡਲੀ ਬਾਰਡਰ ਤੇ ਮੌਜੂਦ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਕੀਤੀ ਗਈ।
ਮਨਜਿੰਦਰ ਸਿੰਘ ਸਿਰਸਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਅੜੀ ਕਰ ਰਹੀ ਹੈ ਪਰ ਸਰਕਾਰ ਸਮਝ ਗਈ ਹੈ ਹੁਣ ਇਹ ਅੰਦੋਲਨ ਦੂਜਿਆਂ ਅੰਦੋਲਨ ਵਾਂਗ ਨਹੀਂ ਰਿਹਾ, ਇਸ ਅੰਦੋਲਨ ਨੂੰ ਖਤਮ ਕਰਨ ਲਈ ਸਰਕਾਰ ਨੇ ਬਹੁਤ ਸਾਰੇ ਹੱਥ ਕੰਡੇ ਅਜ਼ਮਾ ਕੇ ਵੇਖ ਲਏ ਤੇ ਉਹ ਹੱਥ ਕੰਡੇ ਵੀ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। 8 ਤਾਰੀਕ ਵਾਲੀ ਗ੍ਰਹਿ ਮੰਤਰੀ ਦੀ ਮੀਟਿੰਗ ਤੋਂ ਬਾਅਦ ਕੋਈ ਗੱਲ ਸਿਰੇ ਨਹੀਂ ਚੜ੍ਹੀ ਤਾਂ 9 ਤਾਰੀਕ ਨੂੰ ਇਸ ਅੰਦੋਲਨ ਨੂੰ ਪਾਕਿਸਤਾਨ ਫੀਡਿੰਗ,ਅੱਤਵਾਦੀ, ਦੇਸ਼ ਧ੍ਰੋਹੀ ਆਦਿ ਵਰਗੇ ਨਾਮ ਦੇਣੇ ਸ਼ੁਰੂ ਕਰ ਦਿੱਤੇ।
ਸਰਕਾਰ ਨੇ ਹਰ ਤਰ੍ਹਾਂ ਦੇ ਹਥਿਆਰ ਵਰਤ ਕੇ ਵੇਖ ਲਏ ਪਰ ਸਰਕਾਰ ਨੂੰ ਸਮਝ ਲੱਗ ਗਈ ਉਹ ਫੇਲ੍ਹ ਹੋ ਗਈ ਹੈ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਅੰਦੋਲਨ ਵਿਚੋਂ ਨਿਕਲ ਕੇ ਇਕ ਗੱਡੀ ਸਾਡੇ ਨਾਲ ਨਾਲ ਚੱਲਣ ਲੱਗ ਪਈ ਅਤੇ ਸਾਡੀ ਗੱਡੀ ਉਹਨਾਂ ਦੀ ਗੱਡੀ ਦੇ ਪਿੱਛੇ ਸੀ ਅਸੀਂ ਵੇਖਿਆ ਕਿ ਪੁਲਿਸ ਨੇ ਉਹਨਾਂ ਦੀ ਗੱਡੀ ਨੂੰ ਹੱਥ ਦੇ ਕੇ ਰੋਕ ਲਿਆ। ਜਦੋਂ ਅਸੀਂ ਉਹਨਾਂ ਕੋਲ ਗਏ ਤੇ ਪੁਛਿਆ ਵੀ ਪੁਲਿਸ ਕੀ ਕਹਿ ਰਹੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਝੰਡਾ ਲਾਉਣ ਬਾਰੇ ਕਹਿ ਰਹੀ ਹੈ ਮੈਂ ਪੁਲਿਸ ਵਾਲਿਆਂ ਨੂੰ ਪੁਛਿਆ ਵੀ ਕਿਉ ਝੰਡਾ ਲਾਈਏ ਕਿਹੜਾ ਅਧਿਕਾਰ ਮਿਲਿਆ ਤੁਹਾਨੂੰ। ਪੁਲਿਸ ਵਾਲਿਆਂ ਨੇ ਕਿਹਾ ਕਿ ਸਾਨੂੰ ਪ੍ਰਸਾਸ਼ਨ ਨੇ ਕਿਹਾ।
ਅਸੀਂ ਉਹਨਾਂ ਨੂੰ ਕਿਹਾ ਕਿ ਪਰਚਾ ਕੱਟ ਦਿਉ ਇਸ ਤੇ ਦੇਸ਼ ਧ੍ਰੋਹੀ ਦਾ ਅਸੀਂ ਕੋਲ ਖੜ੍ਹੇ ਹਾਂ ਸਾਡਾ ਨਾਮ ਲਿਖ ਦੇਵੋ ਵਿਚ। ਬਾਅਦ ਵਿਚ ਕਹਿਣ ਲੱਗ ਪਏ ਵੀ ਤੁਸੀਂ ਜਾਓ। ਗੱਲ ਇਸ ਤਰ੍ਹਾਂ ਹੈ ਕਿ ਜਿਥੇ ਜਿਥੇ ਵੀ ਬੀਜੇਪੀ ਸਰਕਾਰਾਂ ਨੇ ਉਹ ਸਰਕਾਰਾਂ ਇਸ ਅੰਦੋਲਨ ਨੂੰ ਦਬਾਉਣ ਲਈ ਕੇਂਦਰ ਸਰਕਾਰ ਦਾ ਸਹਿਯੋਗ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਹੁਣ ਇਕ ਹੀ ਕਦਮ ਚੁੱਕ ਸਕਦੀ ਹੈ ਇਸ ਅੰਦੋਲਨ ਨੂੰ ਲੰਮਾ ਖਿੱਚ ਕੇ ਇਹ ਵਾਰ ਵਾਰ ਸੰਦੇਸ਼ ਦੇਣਾ ਵੀ ਅਸੀਂ ਗੱਲ ਕਰਨ ਚਾਹੁੰਦੇ ਹਾਂ।
ਉਹਨਾਂ ਨੇ ਕਿਹਾ ਕਿ ਸਰਕਾਰ ਮੰਨੇਗੀ ਜਰੂਰ ਹੋ ਸਕਦਾ ਸਰਕਾਰ ਰਸਤਾ ਕੱਢ ਕੇ ਮੰਨੇ ਜਾਂ ਫਿਰ ਜੋ ਕਮੇਟੀ ਬਣਾਈ ਹੈ ਉਸ ਤੋਂ ਫੈਸਲਾ ਕਰਾ ਦੇਵੇ। ਸਰਕਾਰ ਨੂੰ ਇੱਕ ਗੱਲ ਤਾਂ ਸਮਝ ਲੱਗ ਗਈ ਇਹਨਾਂ ਲੋਕਾਂ ਨੇ ਸਾਨੂੰ ਝੁਕਾ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਇਥੇ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਇਥੇ ਆਉਣਾ ਹਾਂ ਅਤੇ ਮੈਂ ਇਥੇ 27 ਤਾਰੀਕ ਤੋਂ ਹੀ ਇਥੇ ਹਾਂ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪੋਲਿਟਿਕਸ ਬੰਦੇ ਆਏ ਹਨ ਇਥੇ ਪਰ ਹੇਠਾਂ ਬੈਠ ਕੇ ਚਲੇ ਗਏ। ਸਟੇਜ ਉਤੇ ਕੋਈ ਵੀ ਪੋਲਿਟਿਕਸ ਬੰਦਾ ਨਹੀਂ ਗਿਆ।
ਉਹਨਾਂ ਨੇ ਕਿਹਾ ਕਿ ਇਹ ਗੱਲ ਚੰਗੀ ਵੀ ਹੈ ਕਿਉਂਕਿ ਇਹ ਕਿਸਾਨ ਅੰਦੋਲਨ ਹੈ, ਕਿਸਾਨਾਂ ਨੇ ਆਪਣੇ ਸਿਰ ਤੇ ਇਥੇ ਪਹੁੰਚਾਇਆ ਹੈ ਇਸਦੇ ਅੰਦਰ ਸਾਰੀਆਂ ਪਾਰਟੀਆਂ ਦਾ ਯੋਗਦਾਨ ਹੈ ਕਿਉਂਕਿ ਇਥੇ ਜੋ ਲੋਕ ਵੀ ਆਏ ਹਨ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹਨ ਪਰ ਇਥੇ ਉਹ ਪਾਰਟੀ ਕਰਕੇ ਨਹੀਂ ਨਾ ਹੀ ਪਾਰਟੀ ਦਾ ਝੰਡਾ ਲੈ ਕੇ ਆਏ ਹਨ ਨਾ ਹੀ ਧਰਮ ਕਰਕੇ ਸਗੋਂ ਉਹ ਕਿਸਾਨੀ ਕਰਕੇ ਆਏ ਹਨ।
ਉਹਨਾਂ ਕਿਹਾ ਕਿ ਹਰਜੀਤ ਗਰੇਵਾਲ ਨੇ ਕਿਸਾਨਾਂ ਨੂੰ ਬਹੁਤ ਸਾਰੇ ਸਬਦ ਅਜਿਹੇ ਕਹੇ ਜੋ ਉਹਨਾਂ ਨੂੰ ਨਹੀਂ ਕਹਿਣੇ ਚਾਹੀਦੇ ਸਨ, ਗਰੇਵਾਲ ਨੇ ਕਿਹਾ ਅਸੀਂ ਕਿਸਾਨਾਂ ਨੂੰ ਬਹੁਤ ਇੱਜ਼ਤ ਦਿੱਤਾ ਕਿਸਾਨ ਇੱਜਤ ਦਾ ਭੁੱਖਾ ਨਹੀਂ ਹੈ ਨਾ ਹੀ ਕਿਸਾਨ ਇੱਜਤ ਲੈਣ ਆਇਆ ਹੈ ਇਹ ਤਾਂ ਉਹ ਕਿਸਾਨ ਹਨ ਜਿਹਨਾਂ ਨੇ ਤੁਹਾਡੀ ਰੋਟੀ ਨਹੀਂ ਲਈ ਇੱਜ਼ਤ ਕੀ ਲੈਣੀ ਹੈ ਜਿਹਨਾਂ ਨੇ ਜ਼ਮੀਨ ਤੇ ਬੈਠ ਕੇ ਲੰਗਰ ਛਕਿਆ ਤੁਹਾਡੇ ਨਾਲ ਟੇਬਲ ਤੇ ਬੈਠਣਾ ਵੀ ਮਨਜ਼ੂਰ ਨਹੀਂ ਕੀਤਾ ਤੁਸੀਂ ਕਿਵੇਂ ਕਹਿ ਸਕਦੇ ਹੋ ਤੁਸੀਂ ਉਹਨਾਂ ਨੂੰ ਇੱਜ਼ਤ ਦਿੱਤੀ ਹੈ।