ਪਤੀ ਦੀ ਮੌਤ ਤੋਂ ਬਾਅਦ ਨਹੀਂ ਹਾਰਿਆ ਹੌਂਸਲਾ: ਸੰਘਰਸ਼ਾਂ ਤੋਂ ਬਾਅਦ UP ਦੀ ਪਹਿਲੀ ਮਹਿਲਾ ਬੱਸ ਡਰਾਈਵਰ ਬਣੀ ਪ੍ਰਿਯੰਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਿਅੰਕਾ ਉੱਤਰ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ (UPSRTC) ਦੁਆਰਾ ਨਿਯੁਕਤ 26 ਮਹਿਲਾ ਡਰਾਈਵਰਾਂ ਵਿੱਚੋਂ ਇੱਕ ਹੈ...

Courage not lost after husband's death: Priyanka became UP's first woman bus driver after struggles

 

 ਉੱਤਰ ਪ੍ਰਦੇਸ਼: ਪ੍ਰਿਅੰਕਾ ਸ਼ਰਮਾ ਨੇ ਸਾਰੇ ਸੰਘਰਸ਼ਾਂ ਨੂੰ ਮਾਤ ਦੇ ਕੇ ਯੂਪੀ ਰੋਡਵੇਜ਼ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਬਣ ਗਈ ਹੈ। ਪ੍ਰਿਅੰਕਾ ਉੱਤਰ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ (UPSRTC) ਦੁਆਰਾ ਨਿਯੁਕਤ 26 ਮਹਿਲਾ ਡਰਾਈਵਰਾਂ ਵਿੱਚੋਂ ਇੱਕ ਹੈ। ਸ਼ਰਾਬ ਪੀਣ ਕਾਰਨ ਪ੍ਰਿਅੰਕਾ ਦੇ ਪਤੀ ਦੀ ਜਲਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਸ 'ਤੇ ਆ ਗਈ।

ਪ੍ਰਿਯੰਕਾ ਨੇ ਕਿਹਾ,''ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਮੇਰੇ 'ਤੇ ਸੀ। ਮੈਂ ਬਿਹਤਰ ਮੌਕਿਆਂ ਲਈ ਦਿੱਲੀ ਆ ਗਈ। ਮੈਨੂੰ ਸ਼ੁਰੂ 'ਚ ਇਕ ਕਾਰਖਾਨੇ 'ਚ ਇਕ ਸਹਾਇਕ ਵਜੋਂ ਨੌਕਰੀ ਮਿਲੀ ਪਰ ਬਾਅਦ 'ਚ ਮੈਂ ਡਰਾਈਵਿੰਗ ਕੋਰਸ 'ਚ ਦਾਖ਼ਲਾ ਲੈ ਲਿਆ।'' ਡਰਾਈਵਿੰਗ ਕੋਰਸ ਕਰਨ ਤੋਂ ਬਾਅਦ ਪ੍ਰਿਯੰਕਾ ਦਿੱਲੀ ਤੋਂ ਮੁੰਬਈ ਆ ਗਈ। ਇੱਥੇ ਆਉਣ ਤੋਂ ਬਾਅਦ ਉਸ ਨੇ ਕਈ ਸੂਬਿਆਂ 'ਚ ਸਫ਼ਰ ਕੀਤਾ। ਇਸ ਦੌਰਾਨ ਉਹ ਆਸਾਮ ਅਤੇ ਬੰਗਾਲ 'ਚ ਵੀ ਗਈ। ਇੱਥੇ ਵੀ ਉਸ ਨੇ ਕੰਮ ਕੀਤਾ।

ਪ੍ਰਿਯੰਕਾ ਨੇ ਮਹਿਲਾ ਡਰਾਈਵਰਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਸਾਲ 2020 'ਚ ਮੁੱਖ ਮੰਤਰੀ ਯੋਗੀ ਅਤੇ ਪੀ.ਐੱਮ. ਮੋਦੀ ਨੇ ਔਰਤਾਂ ਨੂੰ ਉਤਸ਼ਾਹ ਦੇਣ ਲਈ ਮਹਿਲਾ ਡਰਾਈਵਰਾਂ ਲਈ ਅਸਾਮੀਆਂ ਬਣਾਈਆਂ, ਜਿਸ ਨਾਲ ਉਸ ਨੂੰ ਵੀ ਆਪਣਾ ਭਰਨ ਦਾ ਮੌਕਾ ਮਿਲਿਆ। ਉੱਤਰ ਪ੍ਰਦੇਸ਼ 'ਚ ਜਦੋਂ ਰੋਡਵੇਜ਼ ਬੱਸਾਂ 'ਚ ਡਰਾਈਵਰ ਅਹੁਦੇ 'ਤੇ ਭਰਤੀ ਨਿਕਲੀ ਤਾਂ ਉਸ ਨੇ ਵੀ ਫਾਰਮ ਭਰ ਦਿੱਤਾ। ਇਸ ਤੋਂ ਬਾਅਦ ਮਈ ਮਹੀਨੇ 'ਚ ਉਸ ਦੇ ਸਿਖਲਾਈ ਪਾਸ ਕੀਤੀ ਅਤੇ ਸਤੰਬਰ 'ਚ ਉਸ ਨੂੰ ਪੋਸਟਿੰਗ ਮਿਲ ਗਈ। ਹਾਲਾਂਕਿ ਪ੍ਰਿਯੰਕਾ ਨੇ ਘੱਟ ਤਨਖਾਹ ਨੂੰ ਲੈ ਕੇ ਥੋੜ੍ਹੀ ਨਿਰਾਸ਼ਾ ਜ਼ਰੂਰ ਜਤਾਈ ਪਰ ਕਿਹਾ ਕਿ ਸਾਨੂੰ ਸਰਕਾਰ ਤੋਂ ਚੰਗਾ ਸਮਰਥਨ ਮਿਲ ਰਿਹਾ ਹੈ।