ਔਰਤ ਨੇ ਬੱਚਿਆਂ ਦੇ ਖਾਣ ਲਈ ਮੰਗੇ ਕੁੱਝ ਪੈਸੇ ਪਰ ਲੋਕਾਂ ਨੇ ਦਿਲ ਖੋਲ੍ਹ ਕੀਤਾ ਦਾਨ, ਖਾਤੇ 'ਚ ਪਾਏ 51 ਲੱਖ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗਿਰੀਜਾ ਨੇ ਇਕ ਹਜ਼ਾਰ ਰੁਪਏ ਦਿੱਤੇ ਸਨ ਪਰ ਸੁਭਦਰਾ ਦੀ ਭਗਵਾਨ ਨੇ ਅਜਿਹੀ ਸੁਣੀ ਕਿ ਉਹ ਇੰਨੀ ਅਮੀਰ ਹੋ ਗਈ।  

The woman asked for some money for children's food, but people opened their hearts and donated

ਤਿਰੁਵਨੰਤਪੁਰਮ- ਕੇਰਲ ਵਿਚ ਇਕ ਔਰਤ ਦੀ ਰਾਤੋ-ਰਾਤ ਕਿਸਮਤ ਚਮਕ ਗਈ। ਦਰਅਸਲ, ਉਹ ਆਪਣੇ ਤਿੰਨ ਬੱਚਿਆਂ ਲਈ ਖਾਣਾ ਇਕੱਠਾ ਕਰਨ ਲਈ ਭਟਕ ਰਹੀ ਸੀ ਇਸ ਲਈ ਉਸ ਨੇ ਉਨ੍ਹਾਂ ਦੇ ਟੀਚਰ ਤੋਂ ਮਦਦ ਦੀ ਅਪੀਲ ਕੀਤੀ। ਪਲੱਕੜ ਦੀ ਰਹਿਣ ਵਾਲੀ ਸੁਭਦਰਾ ਨੇ ਆਪਣੇ ਵੱਡੇ ਬੇਟੇ ਦੀ ਟੀਚਰ ਤੋਂ ਖਾਣ ਲਈ ਪੈਸੇ ਮੰਗੇ ਸਨ। ਔਰਤ ਦੀ ਹਾਲਤ ਦੇਖ ਕੇ ਅਧਿਆਪਕਾ ਨੇ ਕੁਝ ਪੈਸੇ ਦਿੱਤੇ, ਪਰ ਉਨ੍ਹਾਂ ਨੇ ਵਚਨ ਕੀਤਾ ਕਿ ਉਹ ਉਸ ਦੇ ਪੂਰੇ ਪਰਿਵਾਰ ਦੀ ਸਥਿਤੀ ਸੁਧਾਰਣ ਦੀ ਕੋਸ਼ਿਸ਼ ਕਰੇਗੀ। ਸੁਭਰਦਾ ਦੇ ਪਤੀ ਦੀ ਅਗਸਤ ਵਿਚ ਮੌਤ ਹੋ ਗਈ ਸੀ। ਉਹ ਆਪਣੇ ਪਤੀ ਦੇ ਜਾਣ ਮਗਰੋਂ ਆਰਥਿਕ ਤੌਰ ’ਤੇ ਤੰਗ ਹੋ ਗਈ ਸੀ।

ਅਧਿਆਪਕਾਂ ਨੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲੋਕਾਂ ਤੋਂ ਮਦਦ ਮੰਗੀ, ਪਰ ਗਿਰਿਜਾ ਨੂੰ ਵੀ ਨਹੀਂ ਪਤਾ ਸੀ ਕਿ ਇੰਨਾ ਵੱਡਾ ਚਮਤਕਾਰ ਹੋ ਜਾਵੇਗਾ। ਅਧਿਆਪਕਾ ਨੇ ਸੋਸ਼ਲ ਮੀਡੀਆ ਰਾਹੀਂ ਕ੍ਰਾਉਡਫੰਡਿੰਗ ਮੁਹਿੰਮ ਚਲਾ ਕੇ ਲੱਖਾਂ ਰੁਪਏ ਇਕੱਠੇ ਕਰ ਲਏ। ਇਸ ਸਮੇਂ ਸੁਭਰਦਾ ਦੇ ਖਾਤੇ ਵਿਚ 51 ਲੱਖ ਰੁਪਏ ਪਹੁੰਚ ਚੁੱਕੇ ਹਨ। ਸੁਭਦਰਾ ਨੇ ਟੀਚਰ ਗਿਰੀਜ ਤੋਂ ਸਿਰਫ਼ 500 ਰੁਪਏ ਦੀ ਮਦਦ ਮੰਗੀ ਸੀ। ਗਿਰੀਜਾ ਨੇ ਇਕ ਹਜ਼ਾਰ ਰੁਪਏ ਦਿੱਤੇ ਸਨ ਪਰ ਸੁਭਦਰਾ ਦੀ ਭਗਵਾਨ ਨੇ ਅਜਿਹੀ ਸੁਣੀ ਕਿ ਉਹ ਇੰਨੀ ਅਮੀਰ ਹੋ ਗਈ।