ਮੱਧ ਪ੍ਰਦੇਸ਼ ਵਿਚ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਡਿੱਗਿਆ ਹੇਠਾਂ, ਰਾਜਸਥਾਨ ਵਿਚ ਸੀਤ ਲਹਿਰ, ਜੰਮੂ ਵਿਚ ਭਾਰੀ ਬਰਫ਼ਬਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਲਮਰਗ ਵਿੱਚ ਤਾਪਮਾਨ -2.2 ਡਿਗਰੀ ਸੈਲਸੀਅਸ ਦਰਜ

India Weather Update

India Weather Update: ਉੱਤਰੀ ਭਾਰਤ ਵਿੱਚ ਭਾਰੀ ਠੰਢ ਦਾ ਕਹਿਰ ਜਾਰੀ ਹੈ। ਸਵੇਰ ਦੀ ਧੁੰਦ ਨੇ ਦਿੱਲੀ, ਪੰਜਾਬ ਅਤੇ ਹਰਿਆਣਾ ਨੂੰ ਘੇਰਿਆ ਹੋਇਆ ਹੈ। ਮੱਧ ਪ੍ਰਦੇਸ਼ ਵਿੱਚ ਅਗਲੇ 2 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਦਾ ਰਹਿਣ ਦੀ ਉਮੀਦ ਹੈ। ਪਚਮੜੀ ਅਤੇ ਕਲਿਆਣਪੁਰ ਵਿੱਚ ਰਾਤ ਦਾ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ।

ਇਸ ਦੌਰਾਨ, ਰਾਜਸਥਾਨ ਵਿੱਚ ਵੀ ਸੀਤ ਲਹਿਰ ਚੱਲ ਰਹੀ ਹੈ। ਉੱਤਰੀ ਹਵਾਵਾਂ ਦੇ ਪ੍ਰਭਾਵ ਕਾਰਨ, ਅਗਲੇ ਕੁਝ ਦਿਨਾਂ ਵਿੱਚ ਸੂਬੇ ਵਿੱਚ ਤਾਪਮਾਨ ਹੋਰ ਘਟਣ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਦੌਰਾਨ, ਜੈਸਲਮੇਰ, ਬੀਕਾਨੇਰ, ਜੋਧਪੁਰ, ਗੰਗਾਨਗਰ, ਹਨੂੰਮਾਨਗੜ੍ਹ, ਚੁਰੂ ਅਤੇ ਝੁੰਝੁਨੂ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ।

ਮੰਗਲਵਾਰ ਨੂੰ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਅਤੇ ਮੀਂਹ ਪਿਆ। ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਜਮਾਅ ਬਿੰਦੂ ਤੋਂ ਉੱਪਰ ਰਿਹਾ, ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ -2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੁਪਵਾੜਾ ਵਿਚ 2.4 ਡਿਗਰੀ ਸੈਲਸੀਅਸ, ਕਾਜ਼ੀਗੁੰਡ ਵਿਚ 3.2 ਡਿਗਰੀ ਸੈਲਸੀਅਸ, ਕੋਕਰਨਾਗ ਵਿਚ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।