25 ਜਨਵਰੀ ਨੂੰ ਇਸ ਲਈ ਮਨਾਇਆ ਜਾਂਦਾ ਹੈ 'ਰਾਸ਼ਟਰੀ ਵੋਟਰ ਦਿਵਸ'

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਅੱਜ ਰਾਸ਼ਟਰੀ ਵੋਟਰ ਦਿਵਸ ਹੈ। ਸੰਸਾਰ ਦੇ ਸਭ ਤੋਂ ਜ਼ਿਆਦਾ ਨੌਜਵਾਨ ਵੋਟਰਾਂ ਦੀ ਤਰਜਮਾਨੀ ਕਰਨ ਵਾਲੇ ਭਾਰਤ ਦੇਸ਼ ਵਿਚ ਚੋਣ ਕਮਿਸ਼ਨ ਨੇ ਨੌਜਵਾਨ ਵੋਟਰਾਂ ਵਿਚ ਜਾਗਰੂਕਤਾ ਲਿਆਉਣ ਦੇ ਮਕਸਦ ਨਾਲ ਸਾਲ 2011 ਤੋਂ 25 ਜਨਵਰੀ ਨੂੰ ਇਕ ਨਵੀਂ ਸ਼ੁਰੂਆਤ ਕਰਦੇ ਹੋਏ ਇਸ ਦਿਨ ਨੂੰ ਰਾਸ਼ਟਰੀ ਵੋਟਰ ਦਿਵਸ ਘੋਸ਼ਿਤ ਕੀਤਾ ਹੈ। ਇਸਦੇ ਬਾਅਦ ਹਰ ਸਾਲ 25 ਜਨਵਰੀ ਨੂੰ National Voters Day ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਨਾਲ ਜੁੜੀਆਂ ਕੁਝ ਖਾਸ ਅਤੇ ਅਹਿਮ ਗੱਲਾਂ - ਇਸਦਾ ਉਦੇਸ਼ ਸਿਸਟੇਮੈਟਿਕ ਵੋਟਰਸ ਐਜੁਕੇਸ਼ਨ ਦੀ ਸ਼ੁਰੂਆਤ ਕਰਨਾ ਸੀ।