ਆਈਐਸਆਈਐਸ ਦੇ ਸ਼ੱਕੀ ਯੂਪੀ ਬਾਰਡਰ 'ਤੇ ਪਹੁੰਚਦੇ ਤਾਂ ਅਸੀਂ ਹੀ ਮਾਰ ਦਿੰਦੇ : ਯੋਗੀ ਆਦਿੱਤਯਨਾਥ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗੀ ਨੇ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਦੰਗੇ ਕਰਨ ਵਾਲੇ ਕੋਣ ਹਨ ਅਤੇ ਉਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ।

Yogi Adityanat & Devendra Fadnavis

ਮੁੰਬਈ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਾਯਾਥ ਨੇ ਮੁੰਬਈ ਵਿਚ ਕਰਵਾਏ ਗਏ ਇਕ ਸਮਾਗਮ ਵਿਚ ਕਿਹਾ ਕਿ ਮਹਾਰਾਸ਼ਟਰਾ ਅਤੇ ਯੂਪੀ ਵਿਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਦੰਗੇ ਬੰਦ ਹੋ ਗਏ ਹਨ। ਉਹਨਾਂ ਨੇ ਇਸ ਦੀ ਕਾਰਨ ਵੀ ਦੱਸਿਆ। ਯੋਗੀ ਨੇ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਦੰਗੇ ਕਰਨ ਵਾਲੇ ਕੋਣ ਹਨ ਅਤੇ ਉਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ।

ਮੁੰਬਰਾ ਅਤੇ ਔਰਗਾਂਬਾਦ ਤੋਂ ਆਈਐਸਆਈਐਸ ਦੇ 9 ਸ਼ੱਕੀ ਲੋਕਾਂ ਦੀ ਗ੍ਰਿਫਤਾਰੀ 'ਤੇ ਸੀਐਮ ਯੋਗੀ ਨੇ ਮਹਾਰਾਸ਼ਟਰਾ ਪੁਲਿਸ ਦਾ ਧੰਨਵਾਦ ਕੀਤਾ। ਉਤਰ ਪ੍ਰਦੇਸ਼ ਦਿਵਸ ਅਤੇ ਮੁੰਬਈ ਵਿਚ ਕਰਵਾਏ ਗਏ ਸਮਾਗਮ ਦੌਰਾਨ ਸੀਐੈਮ ਯੋਗੀ ਨੇ ਕਿਹਾ ਕਿ ਇਹ ਸ਼ੱਕੀ ਕੁੰਭ ਮੇਲੇ ਵਿਚ ਰੁਕਾਵਟ ਪਾਉਣਾ ਚਾਹੁੰਦੇ ਸੀ। ਉਹਨਾਂ ਕਿਹਾ ਕਿ ਮਹਾਰਾਸ਼ਟਰਾ ਏਟੀਐਸ ਨੇ ਇਹਨਾਂ 9 ਆਈਐਸ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਜੇਕਰ ਇਹ ਲੋਕ ਯੂਪੀ ਹੱਦ 'ਤੇ ਪੁਹੰਚਦੇ ਤਾਂ ਅਸੀਂ ਆਪ ਹੀ ਉਹਨਾਂ ਨੂੰ ਮਾਰ ਦਿੰਦੇ। ਦੱਸ ਦਈਏ ਕਿ ਮਹਾਰਾਸ਼ਟਰਾ ਦੇ ਅਤਿਵਾਦੀ ਵਿਰੋਧੀ ਦਸਤੇ ਏਟੀਐਸ ਨੇ 9 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਪ੍ਰਯਾਗਰਾਜ ਕੁੰਭ ਵਿਚ ਕੈਮੀਕਲ ਅਟੈਕ ਦੀ ਸਾਜਸ਼ ਨੂੰ  ਨਾਕਾਮ ਕੀਤਾ ਹੈ। ਏਟੀਐਸ ਨੇ ਦੱਸਿਆ ਕਿ ਗ੍ਰਿਫਤਾਰ ਲੋਕ ਗਣਤੰਤਰ ਦਿਵਸ ਤੋਂ ਪਹਿਲਾਂ ਕੁੰਭ ਵਿਚ ਕਈ ਥਾਵਾਂ 'ਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਜ਼ਹਿਰ ਮਿਲਾ ਕੇ ਸਮੂਹਿਕ ਜਨ ਨਸਲਕੁਸ਼ੀ ਦੀ ਸਾਜਸ਼ ਰਚ ਰਹੇ ਸਨ।

ਏਟੀਐਸ ਨੂੰ ਸ਼ੱਕ ਹੈ ਕਿ ਇਹ ਲੋਕ ਅਤਿਵਾਦੀ ਸੰਗਠਨ ਆਈਐਸਆਈਐਸ ਦੇ ਸਲੀਪਰ ਸੈੱਲ ਦਾ ਹਿੱਸਾ ਹੋ ਸਕਦੇ ਹਨ। ਯੋਗੀ ਨੇ ਕਿਹਾ ਕਿ ਜੇਕਰ ਭਾਰਤ ਧੋਖੇ ਦੇ ਕਾਰਨ ਪਾਨੀਪਤ ਦੀ ਲੜਾਈ ਨਾ ਹਾਰਿਆ ਹੁੰਦਾ ਤਾਂ ਕਦੇ ਵੀ ਅੰਗਰੇਜਾ ਦਾ ਗੁਲਾਮ ਨਾ ਬਣਦਾ। ਪਾਨੀਪਤ ਦੀ ਤੀਜੀ ਲੜਾਈ 14 ਜਨਵਰੀ 1761 ਨੂੰ ਮਰਾਠਿਆਂ ਅਤੇ ਅਫਗਾਨ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਵਿਚਕਾਰ ਹੋਈ ਸੀ।

ਇਸ ਵਿਚ ਅਬਦਾਲੀ ਨੂੰ ਜਿੱਤ ਮਿਲੀ ਸੀ। ਸੀਐਮ ਯੋਗੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਤਭੂਮੀ ਦੀ ਰੱਖਿਆ ਲਈ ਕ੍ਰਾਂਤੀ ਕਰਨ। ਮਹਾਰਾਸ਼ਟਰਾ ਦੇ ਸੀਐਮ ਦਵਿੰਦਰ ਫੜਨਵੀਸ ਨੇ ਸਮਾਗਮ ਦੌਰਾਨ ਕਿਹਾ ਕਿ ਪਿਛਲੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕੋਈ ਵੀ ਵਿਅਕਤੀ ਉਤਰ ਭਾਰਤੀਆਂ 'ਤੇ ਹਮਲੇ ਦੀ ਹਿੰਮਤ ਨਹੀਂ ਕਰ ਸਕਿਆ।