ਯੋਗੀ ਸਰਕਾਰ ਦੇ ਕਾਰਜਕਾਲ 'ਚ ਪੁਲਿਸ ਦੀਆਂ 3000 ਤੋਂ ਵੱਧ ਮੁਠਭੇੜਾਂ ਦੌਰਾਨ 78 ਅਪਰਾਧੀਆਂ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗੀ ਅਦਿੱਤਯਾਨਾਥ ਨੇ 19 ਫਰਵਰੀ 2017 ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਹ ਅੰਕੜੇ ਮਾਰਚ 2017 ਤੋਂ ਜੁਲਾਈ 2018 ਤੱਕ ਦੇ ਹਨ।

Yogi Adityanath

ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਦੀ ਸਰਕਾਰ ਦੇ 16 ਮਹੀਨੇ ਦੇ ਕਾਰਜਕਾਲ ਵਿਚ ਰਾਜ ਪੁਲਿਸ ਦੀਆਂ 3000 ਤੋਂ ਵੱਧ ਮੁਠਭੇੜਾਂ ਹੋਈਆਂ ਜਿਸ ਵਿਚ ਘੱਟ ਤੋਂ ਘੱਟ 78 ਅਪਰਾਧੀਆਂ ਨੂੰ ਮੋਤ ਹੋਈ। ਯੋਗੀ ਆਦਿੱਤਯਨਾਥ ਨੇ 19 ਫਰਵਰੀ 2017 ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਪੁਲਿਸ ਦੇ ਡਾਇਰੈਕਟਰ ਜਨਰਲ ਦਫ਼ਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਅੰਕੜੇ ਮਾਰਚ 2017 ਤੋਂ ਜੁਲਾਈ 2018 ਤੱਕ ਦੇ ਹਨ।

ਖ਼ਬਰਾਂ ਮੁਤਾਬਕ ਮੁਠਭੇੜਾਂ, ਅਪਰਾਧੀਆਂ ਦੇ ਕਤਲ ਅਤੇ ਗ੍ਰਿਫਤਾਰੀਆਂ ਦੇ ਅੰਕੜਿਆਂ ਨੂੰ ਸਰਕਾਰ ਦੀ ਉਪਲਬਧੀ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਉਤਰ ਪ੍ਰਦੇਸ਼ ਦੇ ਮੁਖ ਸੱਕਤਰ ਅਨੂਪ ਚੰਦਰ ਪਾਂਡੇ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਸਰਕਾਰ ਦੀਆਂ ਉਪਲਬਧੀਆਂ ਨੂੰ ਚਿੱਠੀ ਰਾਹੀਂ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਭੇਜਿਆ ਹੈ। ਚਿੱਠੀ ਵਿਚ ਲਿਖਿਆ ਗਿਆ ਹੈ ਕਿ

ਅਪਰਾਧੀਆਂ 'ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਬੂ ਪਾਉਣ ਲਈ ਰਾਜ ਭਰ ਵਿਚ ਲੋੜੀਂਦੇ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਮੁਹਿੰਮ ਚਲਾਈ ਗਈ। ਚਿੱਠੀ ਮੁਤਾਬਕ ਜੁਲਾਈ 2018 ਤੱਕ ਰਾਜ ਵਿਚ ਕੁਲ 3028 ਮੁਠਭੇੜਾਂ ਹੋਈਆਂ, ਜਿਹਨਾਂ ਵਿਚ 69 ਅਪਰਾਧੀਆਂ ਨੂੰ ਮਾਰ ਦਿਤਾ ਗਿਆ। 7043 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 838 ਅਪਰਾਧੀ ਜਖ਼ਮੀ ਹੋਏ। ਚਿੱਠੀ ਵਿਚ ਦਾਅਵਾ ਕੀਤਾ ਗਿਆ ਹੈ 

ਕਿ ਇਸ ਦੌਰਾਨ 11981 ਅਪਰਾਧੀਆਂ ਨੇ ਅਪਣੀ ਜਮਾਨਤ ਰੱਦ ਕਰਵਾਈ ਅਤੇ ਅਦਾਲਤ ਵਿਚ ਸਮਰਪਣ ਕਰ ਦਿਤਾ। ਚਿੱਠੀ ਵਿਚ ਕਿਹਾ ਗਿਆ ਹੈ ਕਿ ਸਪੈਸ਼ਲ ਟਾਸਕ ਫੋਰਸ ਨੇ 9 ਹੋਰ ਅਪਰਾਧੀਆਂ ਨੂੰ ਮਾਰ ਦਿਤਾ ਜਦਕਿ 139 ਨੂੰ ਗ੍ਰਿਫਤਾਰ ਕੀਤਾ। ਇਹਨਾਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਇਸ ਦੌਰਾਰ ਹਰ ਰੋਜ਼ ਔਸਤਨ 6 ਮੁਠਭੇੜਾਂ ਹੋਈਆਂ ਜਿਸ ਵਿਚ 14 ਅਪਰਾਧੀ ਗ੍ਰਿਫਤਾਰ ਹੋਏ।

ਇਸ ਦੇ ਨਾਲ ਹੀ ਹਰ ਮਹੀਨੇ ਘੱਟ ਤੋਂ ਘੱਟ ਚਾਰ ਅਪਰਾਧੀ ਮਾਰੇ ਗਏ। ਅਪਣੀ ਸਰਕਾਰ ਦੇ ਪਹਿਲੇ 9 ਮਹੀਨਿਆਂ ਵਿਚ 15 ਦਸੰਬਰ 2017 ਤੱਕ 17 ਅਪਰਾਧੀਆਂ ਨੂੰ ਮਾਰ ਦਿਤਾ। ਹਾਲਾਂਕਿ ਅਗਲੇ 7 ਮਹੀਨਿਆਂ ਵਿਚ ਇਹਨਾਂ ਅੰਕੜਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ। ਜਨਵਰੀ 2018 ਤੋਂ ਜੁਲਾਈ 2018 ਤੱਕ ਮੁਠਭੇੜਾਂ ਵਿਚ 61 ਅਪਰਾਧੀਆਂ ਨੂੰ ਮਾਰ ਦਿਤਾ ਗਿਆ।