ਗਣਤੰਤਰ ਮੌਕੇ CBSE, ਯੂਨੀਵਰਸਿਟੀ ਟਾਪਰਜ਼ ਨੂੰ ਪਰੇਡ ਦੇਖਣ ਦਾ ਮਿਲੇਗਾ ਮੌਕਾ : ਸਿੱਖਿਆ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਦਿੱਤੀ।

Republic Day

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਵਲੋਂ 2020 ਵਿਚ 10ਵੀਂ ਅਤੇ 12ਵੀਂ ਜਮਾਤ ਦੀ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀਆਂ ਫਾਈਨਲ ਪ੍ਰੀਖਿਆਵਾਂ ਪੂਰੀਆਂ ਕਰ ਚੁੱਕੇ ਵਿਦਿਆਰਥੀ ਅਤੇ ਯੂਨੀਵਰਸਿਟੀਆਂ ਦੇ  ਗ੍ਰੈਜੂਏਸ਼ਨ ਟਾਪਰਜ਼ ਨੂੰ 26 ਜਨਵਰੀ ਗਣਤੰਤਰ ਦਿਵਸ 2021 ਦੀ ਪਰੇਡ ਦੇਖਣ ਦਾ ਮੌਕਾ ਦਿੱਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਦਿੱਤੀ।

ਸਿੱਖਿਆ ਮੰਤਰਾਲੇ ਦੇ ਟਵੀਟ ਕਰ ਜਾਣਕਾਰੀ ਦੀ ਕਿ “ਇਹ ਦੱਸਦਿਆਂ ਬਹੁਤ ਖੁਸ਼ੀ ਹੋਈ ਕਿ ਦੇਸ਼ ਭਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਬਾਕਸ ਤੋਂ ਗਣਤੰਤਰ ਦਿਵਸ 2021 ਦੀ ਪਰੇਡ ਦੇਖਣ ਦਾ ਮੌਕਾ ਮਿਲਿਆ ਮਿਲੇਗਾ। ਉਨ੍ਹਾਂ ਨੂੰ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲੇਗਾ। "

ਇਸ ਸਾਲ ਕੋਵਿਡ-19 ਪਾਬੰਦੀਆਂ ਕਰਕੇ ਗਣਤੰਤਰ ਦਿਵਸ ਪਰੇਡ ਵਿੱਚ ਸਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ 600 ਤੋਂ ਘੱਟ ਕੇ 401 ਰਹਿ ਗਈ ਹੈ। ਰੱਖਿਆ ਮੰਤਰਾਲੇ ਨੇ ਪਹਿਲਾਂ ਕਿਹਾ ਸੀ ਕਿ ਕੱਲ੍ਹ ਰਾਜਪਥ ਵਿਖੇ ਗਣਤੰਤਰ ਦਿਵਸ ਪਰੇਡ ਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਦਿੱਲੀ ਦੇ ਚਾਰ ਸਕੂਲਾਂ ਦੇ ਕੁੱਲ 321 ਵਿਦਿਆਰਥੀ ਅਤੇ ਕੋਲਕਾਤਾ ਦੇ 80 ਲੋਕ ਕਲਾਕਾਰ ਹਿੱਸਾ ਲੈਣਗੇ।