ਜੰਮੂ-ਕਸ਼ਮੀਰ ਦੇ ਕਠੂਆ ‘ਚ ਭਾਰਤੀ ਫ਼ੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਫ਼ੌਜ ਦਾ ਧਰੂਵ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ...
ਜੰਮੂ: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਫ਼ੌਜ ਦਾ ਧਰੂਵ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਪਾਇਲਟ ਜਖ਼ਮੀ ਹੋ ਗਿਆ ਹੈ। ਹਾਲਾਂਕਿ ਪਾਇਲਟ ਸੁਰੱਖਿਅਤ ਹੈ। ਰਿਪੋਰਟ ਮੁਤਾਬਿਕ ਕਠੂਆ ਦੇ ਲਖਨਪੁਰ ਵਿਚ ਧਰੂਵ ਹੈਲੀਕਾਪਟਰ ਵਿਚ ਤਕਨੀਕੀ ਖਰਾਬੀ ਦੇ ਕਾਰਨ ਕ੍ਰੈਸ਼ ਹੋਇਆ ਹੈ।
ਹਾਦਸਾ ਅੱਜ ਸ਼ਾਮ ਸੱਤ ਵਜੇ ਹੋਇਆ ਹੈ। ਲਖਨਪੁਰ ‘ਚ ਪੈਂਦੇ ਫ਼ੌਜੀ ਏਰੀਏ ਵਿਚ ਫ਼ੌਜ ਇਕ ਧਰੂਵ ਹੈਲੀਕਾਪਟਰ ਕ੍ਰੈਸ਼ ਹੋ ਕੇ ਡਿੱਗ ਗਿਆ। ਰੋਜ਼ਾਨਾ ਗਸ਼ਤ ‘ਤੇ ਨਿਕਲੇ ਹੈਲੀਕਾਪਟਰ ਨੇ ਪਠਾਨਕੋਟ ਦੇ ਮਾਮੂਨ ਕੈਂਟ ਤੋਂ ਉਡਾਨ ਭਰੀ ਸੀ। ਸੱਤ ਵਜੇ ਤੋਂ ਬਾਅਦ ਲਖਨਪੁਰ ਦੇ ਨਜ਼ਦੀਕ ਇਸ ਵਿਚ ਤਕਨੀਕੀ ਖਰਾਬੀ ਆਈ, ਜਿਸਤੋਂ ਬਾਅਦ ਪਾਇਲਟਾਂ ਨੇ ਇਸਨੂੰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ।
ਲੈਂਡਿੰਗ ਦੌਰਾਨ ਚਾਪਰ ਟ੍ਰਾਂਸਮਿਸ਼ਨ ਤਾਰਾਂ ਨਾਲ ਟਕਰਾ ਗਿਆ ਅਤੇ ਕ੍ਰੈਸ਼ ਹੋ ਹੇਠ ਡਿੱਗ ਗਿਆ। ਇਸਤੋਂ ਬਾਅਦ ਚਾਪਰ ਨੇ ਅੱਗ ਫੜ ਲਈ। ਹੈਲੀਕਾਪਟਰ ‘ਚ ਸਵਾਰ ਦੋਨੋਂ ਜਖ਼ਮੀ ਹੈਲੀਕਾਪਟਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਫ਼ੌਜੀ ਹਸਪਤਾਲ ਪਠਾਨਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਫ਼ੌਜ ਦੇ ਚਾਪਰ ਦੇ ਕ੍ਰੈਸ਼ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਐਸਐਸਪੀ ਕਠੂਆ ਡਾ. ਸ਼ੇਲੇਂਦਰ ਮਿਸ਼ਰਾ ਵੀ ਘਟਨਾ ਵਾਲੇ ਸਥਾਨ ਵੱਲ ਰਵਾਨਾ ਹੋਏ। ਫ਼ੌਜ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।