ਪਦਮ ਪੁਰਸਕਾਰਾਂ ਦਾ ਐਲਾਨ, ਜਪਾਨ ਦੇ ਸਾਬਕਾ ਪੀਐਮ ਸਣੇ 7 ਨੂੰ ਮਿਲੇਗਾ ਪਦਮ ਵਿਭੂਸ਼ਣ ਪੁਰਸਕਾਰ
ਦੇਸ਼ ‘ਚ ਇਸ ਸਾਲ ਕਿਸੇ ਨੂੰ ਭਾਰਤ ਰਤਨ ਦੇਣ ਦਾ ਐਲਾਨ ਨਹੀਂ ਕੀਤਾ...
ਨਵੀਂ ਦਿੱਲੀ: ਦੇਸ਼ ‘ਚ ਇਸ ਸਾਲ ਕਿਸੇ ਨੂੰ ਭਾਰਤ ਰਤਨ ਦੇਣ ਦਾ ਐਲਾਨ ਨਹੀਂ ਕੀਤਾ ਗਿਆ ਸਗੋਂ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਮੌਲਾਨਾ ਬਹੀਦੂਦੀਨ ਖਾਨ, ਬੀਬੀ ਲਾਲ, ਸੁਦਰਸ਼ਨ ਪਟਨਾਇਕ ਨੂੰ ਪਦਮ ਵਿਭੂਸ਼ਣ ਦੇਣ ਦਾ ਐਲਾਨ ਕੀਤਾ ਗਿਆ ਹੈ। ਸਾਬਕਾ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਨੁਪੇਂਦਰ ਮਿਸ਼ਰਾ ਨੂੰ ਪਦਮ ਭੂਸ਼ਣ ਦੇਣ ਦਾ ਐਲਾਨ ਹੋਇਆ ਹੈ।
ਸਵ: ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਮੌਲਾਨਾ ਕਲਬੇ ਸਾਦਿਕ, ਕੇਸ਼ੁਭਾਈ ਪਟੇਲ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਨ ਗੋਗੋਈ ਨੂੰ ਵੀ ਮਰਨ ਤੋਂ ਬਾਅਦ ਪਦਮ ਭੂਸ਼ਣ ਦੇਣ ਦਾ ਐਲਾਨ ਹੋਇਆ ਹੈ। ਇਸ ਵਾਰ ਦੇਸ਼ ਦੇ ਵੱਖ-ਵੱਖ ਖੇਤਰਾਂ ਦੀਆਂ 7 ਹਸਤੀਆਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਦਿੱਤਾ ਗਿਆ ਹੈ।
ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਕਲਾ ਖੇਤਰ ਤੋਂ ਐਸਪੀ ਬਾਲਾਸੁਬਰਮਣਿਯ, ਦਵਾਈ ਖੇਤਰ ਤੋਂ ਡਾਕਟਰ ਬੇਲੇ ਮੋਨੱਪਾ ਹੇਗੜੇ, ਸਾਇੰਸ ਐਂਡ ਇੰਜੀਨੀਅਰਿੰਗ ਤੋਂ ਨਰਿੰਦਰ ਸਿੰਘ ਕਪਾਨੀ, ਰੂਹਾਨੀਅਤ ਤੋਂ ਮੌਲਾਨਾ ਬਹਿਦੂਦੀਨ ਖਾਨ, ਪੁਰਾਤੱਤਵ ਤੋਂ ਬੀਬੀ ਲਾਲ ਅਤੇ ਕਲਾ ਖੇਤਰ ਤੋਂ ਸੁਦਰਸ਼ਨ ਸ਼ਾਹੂ ਹਨ। ਦੇਸ਼ ਦੇ ਵੱਖ-ਵੱਖ ਖੇਤਰ ਦੇ ਕੁੱਲ 119 ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 7 ਹਸਤੀਆਂ ਨੂੰ ਪਦਮ ਵਿਭੂਸ਼ਣ, 10 ਨੂੰ ਪਦਮ ਭੂਸ਼ਣ ਅਤੇ 102 ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਹੈ।