PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਗੱਲਬਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੀ ਵਾਰ ਬੱਚੇ Republic Day ਪਰੇਡ ਵਿਚ ਨਹੀਂ ਹੋਣਗੇ ਸ਼ਾਮਲ

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਬੱਚਿਆਂ ਨੂੰ ਸੰਬੋਧਿਤ ਕੀਤਾ ਅਤੇ ਵਿਚਾਰ ਵਟਾਂਦਰੇ ਕੀਤੇ। 63 ਸਾਲਾਂ ਵਿਚ ਪਹਿਲੀ ਵਾਰ, ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚੇ ਕੋਰੋਨਾ ਦੀ ਲਾਗ ਕਾਰਨ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਨਹੀਂ ਲੈਣਗੇ।

ਪੀਐਮ ਮੋਦੀ ਨੇ ਜੇਤੂਆਂ ਨੂੰ ਦਿੱਤੀ ਵਧਾਈ
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜਿੱਤਣ ਵਾਲੇ ਉਨ੍ਹਾਂ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ। ਤੁਹਾਡੇ ਵਾਂਗ, ਮੈਂ  ਵੀ ਤੁਹਾਡੇ ਨਾਲ ਮਿਲਣ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਕੋਰੋਨਾ ਦੇ ਕਾਰਨ, ਅਸੀਂ ਇੱਕ ਵਰਚੁਅਲ ਮੀਟਿੰਗ ਕਰ ਰਹੇ ਹਾਂ।

ਉਹਨਾਂ ਅੱਗੇ ਕਿਹਾ, 'ਪਿਆਰੇ ਬੱਚਿਓ, ਤੁਸੀਂ ਜੋ ਕੰਮ ਕੀਤਾ ਹੈ, ਇਹ ਪੁਰਸਕਾਰ ਜੋ ਤੁਸੀਂ ਪ੍ਰਾਪਤ ਕੀਤਾ ਹੈ, ਉਹ ਵੀ ਵਿਸ਼ੇਸ਼ ਹੈ ਕਿਉਂਕਿ ਤੁਸੀਂ ਇਹ ਸਭ ਕੋਰਨਾ ਅਵਧੀ ਦੌਰਾਨ ਕੀਤਾ ਹੈ। ਇੰਨੀ ਛੋਟੀ ਉਮਰ ਵਿਚ ਤੁਸੀਂ ਜੋ ਕੰਮ ਕੀਤਾ ਹੈ ਉਹ ਹੈਰਾਨ ਕਰਨ ਵਾਲਾ ਹੈ।