Delhi News : ਏਅਰ ਇੰਡੀਆ ਐਕਸਪ੍ਰੈੱਸ ਨੇ ਯਾਤਰੀਆਂ ਦੇ ਬੈਗ ਦਾ ਭਾਰ 20 ਤੋਂ 30 ਕਿਲੋ ਕੀਤਾ
Delhi News : ਕਾਰੋਬਾਰੀ ਸ਼੍ਰੇਣੀ ਦੀ ਪ੍ਰੀਮੀਅਮ ਸਰਵਿਸ ‘ਐਕਸਪ੍ਰੈੱਸ ਬਿਜ਼’ ’ਚ ਵੀ ਮਿਲਣਗੀਆਂ ਬਿਹਤਰ ਸਹੂਲਤਾਂ
Air India Express increases passenger bag weight from 20 to 30 kg Latest News in Punjabi : ਨਵੀਂ ਦਿੱਲੀ, ਏਅਰ ਇੰਡੀਆ ਐਕਸਪ੍ਰੈੱਸ ਨੇ ਅਪਣੇ ਯਾਤਰੀਆਂ ਲਈ ਯਾਤਰਾ ਦੇ ਤਜਰਬੇ ਨੂੰ ਹੋਰ ਬਿਹਤਰ ਬਣਾਉਣ ਲਈ ਇਕ ਵੱਡਾ ਐਲਾਨ ਕੀਤਾ ਹੈ। ਏਅਰ ਲਾਈਨ ਨੇ ਅਪਣੇ ਅੰਤਰਰਾਸ਼ਟਰੀ ਯਾਤਰੀਆਂ ਦੇ ਮੁਫ਼ਤ ਚੈੱਕ-ਇਨ ਸਮਾਨ ਭੱਤਾ ਨੂੰ 20 ਕਿਲੋ ਤੋਂ ਵਧਾ ਕੇ 30 ਕਿੱਲੋਗ੍ਰਾਮ ਤਕ ਕਰ ਦਿਤਾ ਹੈ। ਇਸ ਦੇ ਨਾਲ, ਯਾਤਰੀਆਂ ਨੂੰ 7 ਕਿਲੋ ਕੈਬਿਨ ਦਾ ਸਮਾਨ ਚੁਕਣ ਦੀ ਆਗਿਆ ਦਿਤੀ ਗਈ ਹੈ। ਛੋਟੇ ਬੱਚਿਆਂ ਨਾਲ ਯਾਤਰਾ ਕਰਨ ਵਾਲੇ ਪਰਵਾਰਾਂ ਲਈ ਵਾਧੂ 10 ਕਿਲੋਗ੍ਰਾਮ ਮੁਫ਼ਤ ਚੈੱਕ-ਇਨ ਬੈਗਜ਼ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਵਧੀ ਹੋਈ ਛੋਟ ਭਾਰਤ, ਮਿਡਲ ਈਸਟ ਅਤੇ ਸਿੰਗਾਪੁਰ ਵਿਚਕਾਰ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਸਾਰੀਆਂ ਉਡਾਣਾਂ ਵਿਚ ਲਾਗੂ ਹੋਵੇਗੀ। ਇਸ ਤੋਂ ਇਲਾਵਾ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਉਦੇਸ਼ ਨਾਲ ਹੋਰ ਸੇਵਾਵਾਂ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ।
ਤੁਹਾਨੂੰ ਦਸ ਦੇਈਏ ਕਿ ਏਅਰ ਇੰਡੀਆ ਐਕਸਪ੍ਰੈਸ ਨੇ ਹੁਣ ਯਾਤਰੀਆਂ ਲਈ ਪਹਿਲਾਂ ਤੋਂ ਨਿਰਧਾਰਤ ਕੀਤੀ 20 ਕਿਲੋ ਦੀ ਸੀਮਾ ਨੂੰ 30 ਕਿਲੋਗ੍ਰਾਮ ਤਕ ਵਧਾ ਦਿਤਾ ਗਿਆ ਹੈ। ਹਰ ਯਾਤਰੀ ਨੂੰ 7 ਕਿਲੋ ਕੈਬਿਨ ਦਾ ਸਮਾਨ ਲੈ ਕੇ ਜਾਣ ਦੀ ਆਗਿਆ ਹੋਵੇਗੀ। ਜਿਸ ਵਿਚ ਲੈਪਟਾਪ ਬੈਗ ਜਾਂ ਹੈਂਡਬੈਗ ਸ਼ਾਮਲ ਹੋ ਸਕਦੇ ਹਨ। ਛੋਟੇ ਬੱਚਿਆਂ ਨਾਲ ਯਾਤਰਾ ਕਰਨ ਵਾਲੇ ਪਰਵਾਰਾਂ ਨੂੰ 10 ਕਿਲੋ ਦੇ ਵਾਧੂ ਚੈੱਕ-ਇਨ ਸਮਾਨ ਦੀ ਸਹੂਲਤ ਮਿਲੇਗੀ। ਪ੍ਰੀਮੀਅਮ ਸਰਵਿਸ ‘ਐਕਸਪ੍ਰੈੱਸ ਬਿਜ਼’ ’ਚ ਕਾਰੋਬਾਰੀ ਸ਼੍ਰੇਣੀ ਦੇ ਯਾਤਰੀਆਂ ਨੂੰ 40 ਕਿਲੋਗ੍ਰਾਮ ਤਕ ਦਾ ਚੈੱਕ-ਇਨ-ਬੈਗੇਜ਼ ਭੱਤਾ ਅਤੇ ਵਿਸ਼ੇਸ਼ ਸਹੂਲਤਾਂ ਤੇ ਬਿਹਤਰ ਫ਼ਲਾਈਟ ਤਜਰਬਾ ਮਿਲੇਗਾ।
ਏਅਰ ਇੰਡੀਆ ਐਕਸਪ੍ਰੈੱਸ ਨੇ ਹਾਲ ਹੀ ਵਿਚ 50 ਤੋਂ ਵੱਧ ਅੰਤਰਰਾਸ਼ਟਰੀ ਥਾਵਾਂ ਤੇ ਅਪਣੇ ਨੈੱਟਵਰਕ ਦਾ ਵਿਸਥਾਰ ਕੀਤਾ ਹੈ। ਇਹ ਇਸ ਸਮੇਂ 1950 ਤੋਂ ਵੀ ਵੱਧ ਹਫ਼ਤਾਵਾਰੀ ਉਡਾਣਾਂ ਨਾਲ ਜੁੜਨ ਵਾਲੇ 19 ਭਾਰਤੀ ਸ਼ਹਿਰਾਂ ਅਤੇ 13 ਅੰਤਰਰਾਸ਼ਟਰੀ ਮੰਜ਼ਿਲਾਂ ਲਈ ਸੰਚਾਲਨ ਕਰਦੀ ਹੈ। ਏਅਰਲਾਈਨ ਇਸ ਸਾਲ ਅਪਣੇ ਫ਼ਲੀਟ ਵਿਚ 100 ਜਹਾਜ਼ ਵਧਾਉਣ ਦੀ ਯੋਜਨਾ ਬਣਾ ਰਹੀ ਹੈ।
(For more Punjabi news apart from Air India Express increases passenger bag weight from 20 to 30 kg Latest News in Punjabi stay tuned to Rozana Spokesman)