Republic Day 2025: ਗਣਤੰਤਰ ਦਿਵਸ ਪਰੇਡ ਸਬੰਧੀ ਟ੍ਰੈਫਿਕ ਐਡਵਾਈਜ਼ਰੀ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਤੋਂ ਇਹ ਰਸਤੇ ਰਹਿਣਗੇ ਬੰਦ

file photo

 

Republic Day 2025: ਰਾਸ਼ਟਰੀ ਰਾਜਧਾਨੀ ਦਿੱਲੀ ‘ਚ 26 ਜਨਵਰੀ ਨੂੰ ਮਨਾਏ ਜਾਣ ਵਾਲੇ 76ਵੇਂ ਗਣਤੰਤਰ ਦਿਵਸ ਦੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਗਣਤੰਤਰ ਦਿਵਸ ਪਰੇਡ 26 ਜਨਵਰੀ ਨੂੰ ਸਵੇਰੇ 10:30 ਵਜੇ ਸ਼ੁਰੂ ਹੋਵੇਗੀ। ਇਹ ਪਰੇਡ ਵਿਜੇ ਚੌਕ, ਕਰਤਵ ਪਥ, ਸੀ-ਹੈਕਸਾਗਨ, ਤਿਲਕ ਰੋਡ ਅਤੇ ਬਹਾਦੁਰ ਸ਼ਾਹ ਜ਼ਫਰ ਰੋਡ ਤੋਂ ਹੁੰਦੀ ਹੋਈ ਲਾਲ ਕਿਲੇ ‘ਤੇ ਸਮਾਪਤ ਹੋਵੇਗੀ।

ਦਿੱਲੀ ਪੁਲਿਸ ਨੇ ਟ੍ਰੈਫਿਕ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਜਾਰੀ ਐਡਵਾਈਜ਼ਰੀ ਅਨੁਸਾਰ ਪਰੇਡ ਵਾਲੇ ਰੂਟਾਂ ‘ਤੇ ਵਾਹਨਾਂ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

ਇਨ੍ਹਾਂ ਰਸਤਿਆਂ ’ਤੇ ਆਵਾਜਾਈ ਦੀ ਰਹੇਗੀ ਪਾਬੰਦੀ

1. 25 ਜਨਵਰੀ ਨੂੰ ਸ਼ਾਮ 5 ਵਜੇ ਤੋਂ ਪਰੇਡ ਦੀ ਸਮਾਪਤੀ ਤੱਕ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਕਰਤਵ ਪਥ ‘ਤੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

2. 25 ਜਨਵਰੀ ਨੂੰ ਰਾਤ 10 ਵਜੇ ਤੋਂ ਪਰੇਡ ਦੀ ਸਮਾਪਤੀ ਤੱਕ ਰਫੀ ਮਾਰਗ, ਜਨਪਥ, ਮਾਨ ਸਿੰਘ ਰੋਡ ‘ਤੇ ਕਰਤਵ ਪਥ ਵੱਲ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

3. ‘ਸੀ’-ਹੈਕਸਾਗਨ-ਇੰਡੀਆ ਗੇਟ 26 ਜਨਵਰੀ ਨੂੰ ਸਵੇਰੇ 09.15 ਵਜੇ ਤੋਂ ਤਿਲਕ ਮਾਰਗ ਨੂੰ ਪਾਰ ਕਰਨ ਤੱਕ ਆਵਾਜਾਈ ਲਈ ਬੰਦ ਰਹੇਗਾ।

4. 26 ਜਨਵਰੀ ਨੂੰ ਸਵੇਰੇ 10.30 ਵਜੇ ਤੋਂ ਤਿਲਕ ਮਾਰਗ, BSZ ਮਾਰਗ ਅਤੇ ਸੁਭਾਸ਼ ਮਾਰਗ ‘ਤੇ ਦੋਵਾਂ ਦਿਸ਼ਾਵਾਂ ‘ਚ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ।