ਐੱਸਬੀਆਈ ਸੇਵਾਮੁਕਤ ਹੋ ਰਹੇ 100 ਮੁਲਾਜ਼ਮਾਂ ਦੀ ਥਾਂ 75 ਨੂੰ ਹੀ ਦੇਵੇਗਾ ਨੌਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਕਾਂ ਵਿਚ ਤਕਨਾਲੌਜੀ ਦੀ ਵਧ ਰਹੀ ਵਰਤੋਂ ਦੇ ਮੱਦੇਨਜਰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਅਗਲੇ ਪੰਜ ਸਾਲਾਂ ਤੱਕ ਸੇਵਾਮੁਕਤ ਹੋ ਰਹੇ ਮੁਲਾਜ਼ਮਾਂ ਦੀ ਥਾਂ ...

sbi

ਮੁੰਬਈ : ਬੈਕਾਂ ਵਿਚ ਤਕਨਾਲੌਜੀ ਦੀ ਵਧ ਰਹੀ ਵਰਤੋਂ ਦੇ ਮੱਦੇਨਜਰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਅਗਲੇ ਪੰਜ ਸਾਲਾਂ ਤੱਕ ਸੇਵਾਮੁਕਤ ਹੋ ਰਹੇ ਮੁਲਾਜ਼ਮਾਂ ਦੀ ਥਾਂ ਹੁਣ ਸਿਰਫ਼ 75 ਫੀਸਦੀ  ਨਵੇ ਮੁਲਾਜ਼ਮਾਂ ਦੀ ਨਿਯੁਕਤੀ ਕਰਨ ਫ਼ੈਸਲਾ ਕੀਤਾ ਹੈ। ਦੂਜੇ ਪਾਸੇ ,ਬੈਂਕ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਿਕ ਦੇਸ਼ ਵਿਚ ਰੁਜ਼ਗਾਰ ਦੀ ਸਥਿਤੀ ਜ਼ਿਆਦਾ ਚੰਗੀ ਨਾ ਹੋਣ ਕਾਰਨ ਉਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ਲਈ ਸਭ ਤੋਂ ਚੰਗੇ ਉਮੀਦਵਾਰ ਮਿਲ ਜਾਦੇ ਹਨ। ਰੇਲਵੇ ਵਾਂਗ ਹੀ ਭਾਰਤੀ ਸਟੇਟ ਬੈਂਕ ਨੂੰ ਪਿਛਲੇ ਦੋ ਸਾਲਾਂ ਵਿਚ ਕਲਰਕ ਦੀਆਂ 8000 ਅਸਾਮੀਆਂ ਲਈ 28 ਲੱਖ ਅਰਜ਼ੀਆਂ ਮਿਲੀਆਂ ਸਨ।

ਵਿੱਤੀ ਵਰ੍ਹੇ 2018 ਦੀ ਸੁਰੂਆਤ ਵਿਚ ਬੈਂਕ ਨੇ ਸੇਵਾਮੁਕਤ ਹੋ ਰਹੇ 12,000 ਲੋਕਾਂ ਦੀ ਥਾਂ ਸਿਰਫ਼ 10,000 ਲੋਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਕਲਰਕ ਵਜੋਂ ਸੇਵਾ ਨਾਲ ਜੁੜੇ ਲਗਪਗ 80 ਫ਼ੀਸਦੀ ਉਮੀਦਵਾਰ ਜਾਂ ਤਾਂ ਐੱਮਬੀਏ ਹਨ ਜਾਂ ਇੰਜੀਨੀਅਰ। ਬੈਂਕ ਦੇ ਉਪ ਪ੍ਰਬੰਧ ਨਿਰਦੇਸ਼ਕ ਤੇ ਕਾਰਪੋਰੇਟ ਵਿਕਾਸ ਅਧਿਕਾਰੀ ਪ੍ਰਸ਼ਾਤ ਕੁਮਾਰ ਨੇ ਕਿਹਾ, ਇਹ ਸਾਡੇ ਲਈ ਬਹੁਤ ਚੰਗਾ ਹੈ।

ਕਲਰਕ ਪੱਧਰ ਉੱਤੇ ਸਾਨੂੰ ਚੰਗੇ ਲੋਕ ਮਿਲ ਰਹੇ ਹਨ ਜੋ ਤਕਨਾਲੋਜੀ ਤੇ ਹੋਰ ਗੱਲਾਂ ਤੋਂ ਚੰਗੀ ਤਰ੍ਹਾਂ ਵਾਕਫ ਹਨ। ਕੈਰੀਅਰ ਵਿਚ ਤਰੱਕੀ ਵੀ ਤੇਜ਼ੀ ਨਾਲ ਹੋ ਰਹੀ ਹੈ। ਕਲਰਕ ਵਜੋਂ ਸੇਵਾ ਸੁਰੂ ਕਰਨ ਤੋਂ ਬਾਅਦ ਇਨ੍ਹਾਂ ਵਿਚੋਂ ਜਿਆਦਾਤਰ ਅਧਿਕਾਰੀ ਵਜੋਂ ਤਰੱਕੀ ਲੈਣ ਲਈ ਅੰਦਰੂਨੀ ਪ੍ਰੀਖਿਆਵਾਂ ਵਿਚ ਸ਼ਾਮਲ ਹੋਣਗੇ। ਦੁਨਿਆਂ ਭਰ ਵਿਚ ਬੈਂਕ ਤਕਨੀਕੀ ਵਿਕਾਸ ਦੇ ਮੱਦੇਨਜ਼ਰ ਆਪਣੀ ਕਾਰਜਸ਼ੈਲੀ ਵਿਚ ਤਬਦੀਲੀ ਲਿਆ ਰਹੇ ਹਨ।