ਅਸੀਂ ਬੜਾ ਜ਼ੋਰ ਲਾ ਲਿਆ ਪਰ ਹੁਣ ਭੁੱਖ ਹੜਤਾਲ ਹੀ ਬਚੀ ਹੈ : ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਨੂੰ ਮੁਕੰਮਲ ਰਾਜ ਦਾ ਦਰਜਾ ਦਿਵਾਉਣ ਲਈ ਭੁੱਖ ਹੜਤਾਲ 'ਤੇ ਜਾਣ ਦਾ ਫ਼ੈਸਲਾ ਕਰਨ ਤੋਂ ਇਕ ਦਿਨ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ........

Arvind Kejriwal

ਨਵੀਂ ਦਿੱਲੀ : ਦਿੱਲੀ ਨੂੰ ਮੁਕੰਮਲ ਰਾਜ ਦਾ ਦਰਜਾ ਦਿਵਾਉਣ ਲਈ ਭੁੱਖ ਹੜਤਾਲ 'ਤੇ ਜਾਣ ਦਾ ਫ਼ੈਸਲਾ ਕਰਨ ਤੋਂ ਇਕ ਦਿਨ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਉਸ ਸਾਹਮਣੇ ਇਕੋ ਇਕ ਬਦਲ ਹੈ। ਭਾਜਪਾ ਨੇ ਕੇਜਰੀਵਾਲ ਦੇ ਇਸ ਕਦਮ ਨੂੰ 'ਚੋਣਾਂ ਤੋਂ ਪਹਿਲਾ ਡਰਾਮਾ' ਦਸਿਆ ਹੈ ਅਤੇ ਦੋਸ਼ ਲਾਇਆ ਹੈ ਕਿ ਸੱਤਾਧਿਰ ਆਮ ਆਦਮੀ ਪਾਰਟੀ ਕੋਲ ਲੋਕ ਸਭਾ ਚੋਣਾਂ ਵਿਚ ਵੋਟ ਮੰਗਣ ਲਈ ਅਪਣੀਆਂ ਪ੍ਰਾਪਤੀਆਂ ਵਜੋਂ ਲੋਕਾਂ ਨੂੰ ਵਿਖਾਉਣ ਲਈ ਕੁੱਝ ਵੀ ਨਹੀਂ। 
ਕੇਜਰੀਵਾਲ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਪਿਛਲੇ ਚਾਰ ਸਾਲਾਂ ਤੋਂ 'ਆਪ' ਸਰਕਾਰ ਦੀਆਂ ਸ਼ਕਤੀਆਂ ਨੂੰ ਖੋਹ ਰਹੀ ਹੈ।

ਉਨ੍ਹਾਂ ਕਿਹਾ, 'ਪਿਛਲੇ ਚਾਰ ਸਾਲਾਂ ਵਿਚ ਮੋਦੀ ਸਰਕਾਰ ਹੁਕਮ ਪਾਸ ਕਰ ਕੇ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਖੋਂਹਦੀ ਰਹੀ ਹੈ। ਸਕੂਲ, ਸੀਸੀਟੀਵੀ, ਹਸਪਤਾਲ, ਮੁਹੱਲਾ ਕਲੀਨਿਕ ਆਦਿ ਯੋਜਨਾਵਾਂ ਵਿਚ ਅੜਿੱਕੇ ਡਾਹੇ ਗਏ। ਅਸੀਂ ਸੱਭ ਕੁੱਝ ਕੀਤਾ, ਇਨ੍ਹਾਂ ਸਾਹਮਣੇ ਤਰਲੇ ਕੀਤੇ, ਧਰਨੇ ਦਿਤੇ, ਅਦਾਲਤ ਗਏ ਪਰ ਜਦ ਕੋਈ ਰਸਤਾ ਨਹੀਂ ਬਚਿਆ ਤਾਂ ਹੁਣ ਭੁੱਖ ਹੜਤਾਲ ਬਚੀ ਹੈ। ਉਨ੍ਹਾਂ ਕਿਹਾ, 'ਹਾਂ, ਦਿੱਲੀ ਭਾਰਤ ਦੀ ਰਾਸ਼ਟਰੀ ਰਾਜਧਾਨੀ ਹੈ। ਇਸ ਲਈ ਕੇਂਦਰ ਪੂਰੇ ਐਨਡੀਐਮਸੀ ਖੇਤਰ ਨੂੰ ਅਪਣੇ ਕਬਜ਼ੇ ਵਿਚ ਰੱਖੇ। ਦਿੱਲੀ ਦੇ ਬਾਕੀ ਲੋਕਾਂ ਨੂੰ ਕੇਂਦਰ ਅਧੀਨ ਕਿਵੇਂ ਰਖਿਆ ਜਾ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।' 
(ਏਜੰਸੀ)