ਹੌਂਸਲੇ ਨੂੰ ਸਲਾਮ: ਦਿੱਲੀ ਹਿੰਸਾ 'ਚ ਮਾਰੇ ਗਏ ਕਾਂਨਸਟੇਬਲ ਨੇ ਬੁਖਾਰ ਹੋਣ ਦੇ ਬਾਵਜੂਦ ਨਿਭਾਈ ਡਿਊਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤਨੀ ਨੂੰ ਟੀਵੀ ਰਾਹੀਂ ਮਿਲੀ ਮੌਤ ਦੀ ਖ਼ਬਰ

Ratanlal duty even after fever his wife

ਨਵੀਂ ਦਿੱਲੀ: ਰਤਨਲਾਲ ਹੈਡ ਕਾਂਨਸਟੇਬਲ ਮੂਲਰੂਪ ਤੋਂ ਰਾਜਸਥਾਨ ਦੇ ਸੀਕਰ ਦੇ ਰਹਿਣ ਵਾਲੇ ਸਨ। ਉਹ ਦਿੱਲੀ ਪੁਲਿਸ ਵਿਚ ਸਾਲ 1998 ਵਿਚ  ਭਰਤੀ ਹੋਏ ਸਨ। ਵਰਤਮਾਨ ਵਿਚ ਉਹਨਾਂ ਦੀ ਤੈਨਾਤੀ ਗੋਕੁਲਪੁਰੀ ਸਬ ਡਿਵੀਜ਼ਨ ਦੇ ਏਸੀਪੀ ਅਨੁਜ ਦੇ ਆਫਿਸ ਵਿਚ ਸੀ। ਰਤਨਲਾਲ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਸੋਮਵਾਰ ਨੂੰ ਬੁਖਾਰ ਹੋਣ ਦੇ ਬਾਵਜੂਦ ਡਿਊਟੀ ਤੇ ਸੀ।

ਉਹਨਾਂ ਦੇ ਪਰਵਾਰ ਵਿਚ ਬਾਰਾਂ ਸਾਲ ਦੀ ਬੇਟੀ ਸਿਧੀ, ਦਸ ਸਾਲ ਦਾ ਬੇਟੀ ਕਨਕ ਅਤੇ ਸੱਤ ਸਾਲ ਦਾ ਬੇਟਾ ਰਾਮ ਹੈ। ਰਤਨਲਾਲ ਦੀ ਪਤਨੀ ਪੂਨਮ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ ਟੀਵੀ ਦੇਖ ਕੇ ਪਤਾ ਚੱਲਿਆ ਸੀ। ਇਸ ਦੌਰਾਨ ਪੁਲਿਸ ਵੱਲੋਂ ਦਸਿਆ ਗਿਆ ਕਿ ਉਹ ਜ਼ਖ਼ਮੀ ਹੋ ਗਿਆ ਹੈ ਜਿਹਨਾਂ ਨੂੰ ਹਸਪਤਾਲ ਲੈਜਾਇਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਤਨਲਾਲ ਦੇ ਭਰਾ ਅਤੇ ਪਰਵਾਰ ਦੋ ਹੋਰ ਲੋਕ ਦਿੱਲੀ ਆ ਗਏ।

ਦਿੱਲੀ ਪੁਲਿਸ ਦੇ ਰਿਟਾਇਰਡ ਅਧਿਕਾਰੀ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਹਿੰਸਾ ਦੀ ਇਹ ਘਟਨਾ ਪੁਲਿਸ ਦੀ ਵੱਡੀ ਨਾਕਾਮੀ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਸ਼ੁਰੂ ਹੀ ਪੁਲਿਸ ਦਾ ਰਵੱਈਆ ਡਗਮਗਾ ਰਿਹਾ ਸੀ। ਇਕ ਰਿਟਾਇਰਡ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ਾਹੀਨ ਬਾਗ਼ ਵਿਚ ਜਿਸ ਦਿਨ ਲੋਕਾਂ ਨੇ ਸੜਕ ਬਲਾਕ ਕੀਤੀ ਸੀ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ।

ਰਿਟਾਇਰਡ ਅਧਿਕਾਰੀ ਨੇ ਕਿਹਾ ਕਿ ਪੁਲਿਸ ਸਿਰਫ ਇਸ ਗੱਲ ਨੂੰ ਲੈ ਕੇ ਡਰਦੀ ਰਹੀ ਕਿ ਕਿਤੇ ਮਾਹੌਲ ਖਰਾਬ ਨਾ ਹੋ ਜਾਵੇ। ਦੂਜਾ ਚੋਣਾਂ ਨੇੜੇ ਹੋਣ ਕਰ ਕੇ ਅਤੇ ਸੜਕ ਦੇ ਇਸ ਮੁੱਦੇ ਦਾ ਸਿਆਸੀ ਰੰਗ ਲੈਣ ਕਰ ਕੇ ਪੁਲਿਸ ਅਧਿਕਾਰੀਆਂ ਨੇ ਅਪਣੀਆਂ ਡਿਊਟੀਆਂ ਠੀਕ ਢੰਗ ਨਾਲ ਨਹੀਂ ਨਿਭਾਈਆਂ। ਹਿੰਸਕ ਘਟਨਾ ਨੂੰ ਗ੍ਰਹਿ ਮੰਤਰੀ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ।

ਦਿਨਭਰ ਹੋਏ ਹੰਗਾਮੇ ਨੂੰ ਲੈ ਕੇ ਪੁਲਿਸ ਤੋਂ ਲਗਾਤਾਰ ਜਾਣਕਾਰੀ ਲਈ ਗਈ। ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ। ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਤਾਇਨਾਤ ਹਨ। ਦਿੱਲੀ ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਕੰਟਰੋਲ ਰੂਮ ਤੋਂ ਸਥਿਤੀ ਦਾ ਜਾਇਜ਼ਾ ਲਿਆ। ਮੰਤਰੀ ਗੋਪਾਲ ਰਾਏ ਦੇਰ ਰਾਤ ਉਨ੍ਹਾਂ ਦੇ ਘਰ LG ਨੂੰ ਮਿਲਣ ਗਏ। 

ਦਸ ਦਈਏ ਕਿ ਪੂਰਬੀ ਦਿੱਲੀ ਦੇ ਚਾਂਦਬਾਗ ਵਿੱਚ ਸੋਮਵਾਰ ਨੂੰ ਹੋਈ ਹਿੰਸਾ ਦੇ ਦੌਰਾਨ, ਗੋਕਲਪੁਰ ਦੇ ਏਸੀਪੀ ਪਾਠਕ ਰਤਨ ਲਾਲ ਪੱਥਰ ਨਾਲ ਨਹੀਂ ਮਰਿਆ, ਸਗੋਂ ਗੋਲੀ ਨਾਲ ਮਾਰੇ ਗਏ ਹਨ। ਦੂਜੇ ਦਿਨ ਆਟੋਪਸੀ ਦੀ ਰਿਪੋਰਟ ਤੋਂ ਪਤਾ ਚੱਲਿਆ ਕਿ ਰਤਨਲਾਲ ਦੇ ਸਰੀਰ ਵਿਚ ਗੋਲੀ ਲੱਗੀ ਸੀ। ਇਸ ਗੋਲੀ ਨੂੰ ਆਟੋਪਸੀ ਦੌਰਾਨ ਕੱਢ ਦਿੱਤਾ ਗਿਆ ਸੀ।          

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।