ਚਮੋਲੀ:ਮਲਬੇ ਨੂੰ ਹਟਾਉਣ ਦਾ ਕੰਮ ਲਗਾਤਾਰ ਜਾਰੀ,180 ਮੀਟਰ ਤੱਕ ਪੁੱਟੀ ਗਈ ਸੁਰੰਗ
ਪਾਣੀ ਦੀ ਨਿਕਾਸੀ ਦਾ ਕੰਮ ਕੀਤਾ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ
Chamoli
ਨਵੀਂ ਦਿੱਲੀ: ਤਪੋਵਨ ਸੁਰੰਗ ਅਤੇ ਬੈਰਾਜ ਸਾਈਟ ਤੋਂ ਮਲਬਾ ਹਟਾਉਣ ਅਤੇ ਲੋਕਾਂ ਦੀ ਭਾਲ ਦਾ ਅਭਿਆਨ 19 ਵੇਂ ਦਿਨ ਵੀ ਜਾਰੀ ਹੈ। ਹਾਲਾਂਕਿ ਬੁੱਧਵਾਰ ਨੂੰ ਇਥੇ ਕੋਈ ਲਾਸ਼ ਨਹੀਂ ਮਿਲੀ ਹੈ। ਮੰਗਲਵਾਰ ਨੂੰ ਵੀ ਲਾਸ਼ਾਂ ਬਰਾਮਦ ਨਹੀਂ ਹੋਈਆਂ।
ਹੁਣ ਤੱਕ ਸੁਰੰਗ ਵਿਚ 180 ਮੀਟਰ ਦੀ ਖੁਦਾਈ ਕੀਤੀ ਗਈ ਹੈ
ਖੁਦਾਈ ਦਾ ਕੰਮ ਬੁੱਧਵਾਰ ਰਾਤ ਨੂੰ 11:10 ਵਜੇ ਤੋਂ 2:30 ਵਜੇ ਤੱਕ ਚਮੋਲੀ ਵਿਚ ਤਪੋਵਨ ਸੁਰੰਗ 'ਤੇ ਕੀਤਾ ਗਿਆ। ਸੁਰੰਗ ਵਿਚੋਂ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਹੁਣ ਤੱਕ 180 ਮੀਟਰ ਤੱਕ ਖੁਦਾਈ ਕੀਤੀ ਜਾ ਚੁੱਕੀ ਹੈ।
ਉਸੇ ਸਮੇਂ, ਆਈਟੀਬੀਪੀ ਅਤੇ ਐਸਡੀਆਰਐਫ ਦੇ ਜਵਾਨ ਚਮੋਲੀ ਵਿਚ ਹੜ੍ਹ ਤੋਂ ਬਾਅਦ ਬਣੀ ਝੀਲ ਤੋਂ ਦਰੱਖਤਾਂ ਅਤੇ ਪੱਥਰਾਂ ਨੂੰ ਹਟਾ ਰਹੇ ਹਨ। ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲਲ ਕੀਤੀ ਜਾ ਰਹੀ ਹੈ।