ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਰਵਰੀ ਮਹੀਨੇ ਵਿਚ ਤੀਜੀ ਵਾਰ ਵਧੀਆਂ ਕੀਮਤਾਂ 

lpg gas cylinder

 ਨਵੀਂ ਦਿੱਲੀ: ਆਮ ਆਦਮੀ ਨੂੰ ਮਹਿੰਗਾਈ ਤੋਂ ਰਾਹਤ ਨਹੀਂ ਮਿਲ ਰਹੀ। ਤੇਲ ਕੰਪਨੀਆਂ ਨੇ ਅੱਜ ਇਸ ਮਹੀਨੇ ਤੀਜੀ ਵਾਰ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।

ਜਿਸ ਤੋਂ ਬਾਅਦ ਦਿੱਲੀ ਵਿਚ ਸਬਸਿਡੀ ਤੋਂ ਬਿਨਾਂ 14.2 ਕਿੱਲੋ ਐਲ.ਪੀ.ਜੀ ਸਿਲੰਡਰ ਦੀ ਕੀਮਤ 769 ਰੁਪਏ ਤੋਂ ਵਧ ਕੇ 794 ਰੁਪਏ ਹੋ ਗਈ ਹੈ। ਵਧੀਆਂ ਕੀਮਤਾਂ 25 ਫਰਵਰੀ 2021 ਤੋਂ ਲਾਗੂ ਹੋ ਗਈਆਂ ਹਨ। 

ਫਰਵਰੀ ਮਹੀਨੇ ਵਿਚ ਤੀਜੀ ਵਾਰ ਵਧੀਆਂ ਕੀਮਤਾਂ 
ਦਸੰਬਰ ਵਿੱਚ, ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਦੋ ਵਾਰ ਵਾਧਾ ਕੀਤਾ ਗਿਆ ਸੀ। 1 ਦਸੰਬਰ ਨੂੰ ਇਸ ਦੀ ਦਰ 594 ਰੁਪਏ ਤੋਂ ਵਧਾ ਕੇ 644 ਰੁਪਏ ਕੀਤੀ ਗਈ ਸੀ ਅਤੇ ਫਿਰ 15 ਦਸੰਬਰ ਨੂੰ ਇਸਦੀ ਕੀਮਤ ਫਿਰ ਵਧਾ ਕੇ 694 ਰੁਪਏ ਕਰ ਦਿੱਤੀ ਗਈ ਸੀ।

ਯਾਨੀ ਇਕ ਮਹੀਨੇ ਦੇ ਅੰਦਰ 100 ਰੁਪਏ ਵਧਾ ਦਿੱਤੇ ਗਏ ਸਨ ਪਰ ਜਨਵਰੀ ਵਿੱਚ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਸੀ। ਜਨਵਰੀ ਵਿੱਚ, ਗੈਰ-ਸਬਸਿਡੀ ਵਾਲੇ ਐਲਪੀਜੀ (14.2 ਕਿਲੋਗ੍ਰਾਮ) ਦੀ ਕੀਮਤ 694 ਰੁਪਏ ਸੀ।