ਸ਼ੌਂਕ ਦਾ ਕੋਈ ਮੁੱਲ ਨਹੀਂ, 1.56 ਲੱਖ ਦਾ ਵਿਕਿਆ 0001 ਨੰਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਦੌਰ ਵਿੱਚ ਵੀਆਈਪੀ ਨੰਬਰਾਂ ਦੀ ਨਿਲਾਮੀ ਵੇਲੇ 60 ਤੋਂ ਵੱਧ ਨੰਬਰਾਂ ਦੀ ਨਿਲਾਮੀ ਹੋਈ।

vehicle number

ਨਵੀਂ ਦਿੱਲੀ: ਸੁਣਿਆ ਸੀ ਕਿ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਂਕ ਅੱਗੇ ਮੁੱਲ ਵੀ ਫਿੱਕੇ ਪੈ ਜਾਂਦੇ ਹਨ। ਅਜਿਹਾ ਹਕੀਕਤ ਵਿਚ ਹੋਇਆ ਹੈ, ਜੀ ਹਾਂ  ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਵੀਆਈਪੀ ਨੰਬਰਾਂ ਦੀ ਨਿਲਾਮੀ ਵੇਲੇ 60 ਤੋਂ ਵੱਧ ਨੰਬਰਾਂ ਦੀ ਨਿਲਾਮੀ ਹੋਈ।

ਕਾਰ ਨੰਬਰ ਐਮ ਪੀ 09 ਦੇ ਚਾਰ ਦਾਅਵੇਦਾਰਾਂ ਨੇ ਨਿਲਾਮੀ ਵਿਚ ਹਿੱਸਾ ਲਿਆ। ਇਸ ਨੰਬਰ ਦੀ ਸਭ ਤੋਂ ਵੱਧ ਬੋਲੀ 15 ਹਜ਼ਾਰ ਰੁਪਏ ਦੇ ਬੇਸ ਪ੍ਰਾਈਸ 'ਤੇ ਕੀਤੀ ਗਈ ਸੀ। ਜਦੋਂ ਕਿ ਦੋ ਦਾਅਵੇਦਾਰਾਂ ਨੇ ਸਭ ਤੋਂ ਵੱਧ ਮੰਗ ਵਾਲੀ 0001 ਲਈ ਬੋਲੀ ਲਗਾਈ। ਇੱਕ ਦਾਅਵੇਦਾਰ ਨੇ ਸਭ ਤੋਂ ਵੱਧ 1.56 ਲੱਖ ਰੁਪਏ ਦੀ ਬੋਲੀ ਲਗਾ ਕੇ ਨੰਬਰ ਖਰੀਦਿਆ।