ਅਸਾਮ ਨੂੰ ਹੜ੍ਹ ਮੁਕਤ, ਘੁਸਪੈਠੀਆਂ ਅਤੇ ਹਿੰਸਾ ਤੋਂ ਮੁਕਤ ਬਣਾਉਣਾ ਹੈ-ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸਾਮ ਅਤੇ ਪੂਰੇ ਉੱਤਰ-ਪੂਰਬ ਨੂੰ ਜੀਡੀਪੀ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਬਣਾਉਣਾ ਹੈ।

Amit Shah

 ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅਸਾਮ ਦੇ ਦੌਰੇ 'ਤੇ ਹਨ। ਇੱਥੇ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਅਸਾਮ ਨੂੰ ਹੜ੍ਹ ਮੁਕਤ, ਘੁਸਪੈਠੀਆਂ ਅਤੇ ਹਿੰਸਾ ਤੋਂ ਮੁਕਤ ਬਣਾਉਣਾ ਹੈ। ਅਸਾਮ ਅਤੇ ਪੂਰਾ ਉੱਤਰ-ਪੂਰਬ ਜੀਡੀਪੀ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਬਣਾਉਣਾ ਹੈ।

 

ਵੀਰਵਾਰ ਸਵੇਰੇ ਪਹੁੰਚੇ ਗੁਹਾਟੀ 
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਸਵੇਰੇ ਗੁਹਾਟੀ ਪਹੁੰਚੇ। ਆਸਾਮ ਵਿਚ ਉਹਨਾਂ ਦੀਆਂ ਦੋ ਰੈਲੀਆਂ ਹਨ। ਅਸਾਮ ਦੇ ਮੁੱਖ ਮੰਤਰੀ ਸਰਬੰਨੰਦ ਸੋਨੋਵਾਲ, ਉਨ੍ਹਾਂ ਦੇ ਕੈਬਨਿਟ ਦੇ ਸਹਿਯੋਗੀ ਡਾ. ਹਿਮਾਂਤਾ ਬਿਸਵਾ ਸਰਮਾ, ਪ੍ਰਦੇਸ਼ ਭਾਜਪਾ ਪ੍ਰਧਾਨ ਰਣਜੀਤ ਕੁਮਾਰ ਦਾਸ ਨੇ ਗੁਹਾਟੀ  ਵਿਚ ਗੋਪੀਨਾਥ ਬਾਰਡੋਲੋਈ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਕੇਂਦਰੀ ਗ੍ਰਹਿ ਮੰਤਰੀ ਦਾ ਸਵਾਗਤ ਕੀਤਾ।

25 ਜਨਵਰੀ ਨੂੰ ਵੀ ਕੀਤਾ ਸੀ 
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 25 ਜਨਵਰੀ ਨੂੰ ਅਸਾਮ ਦਾ ਦੌਰਾ ਕੀਤਾ ਸੀ ਅਤੇ ਨਲਬਾੜੀ ਜ਼ਿਲ੍ਹੇ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਿਤ ਕੀਤਾ ਸੀ। ਆਸਾਮ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਮਿਸ਼ਨ 100 ਤੋਂ ਵੱਧ ਲੈ ਕੇ ਜਾ ਰਹੀ ਹੈ