ਤੁਰਕੀ 'ਚ ਮੁੜ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 5.5 ਰਹੀ ਤੀਬਰਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

EMSC ਦੇ ਅਨੁਸਾਰ, ਭੂਚਾਲ 10 ਕਿਲੋਮੀਟਰ (6.21 ਮੀਲ) ਦੀ ਗਹਿਰਾਈ 'ਤੇ ਸੀ।

Another earthquake in Turkey, magnitude 5.5 on the Richter scale

ਅੰਕਾਰਾ -  ਤੁਰਕੀ 'ਚ ਸ਼ਨੀਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਤੁਹਾਨੂੰ ਦੱਸ ਦਈਏ ਕਿ ਮੱਧ ਤੁਰਕੀ ਖੇਤਰ ਵਿਚ 5.5 ਤੀਬਰਤਾ ਦਾ ਭੂਚਾਲ ਆਇਆ ਹੈ। ਯੂਰਪੀਅਨ-ਮੈਡੀਟੇਰੀਅਨ ਸਿਸਮਿਕ ਸੈਂਟਰ (EMSC) ਨੇ ਇਹ ਜਾਣਕਾਰੀ ਦਿੱਤੀ।  EMSC ਦੇ ਅਨੁਸਾਰ, ਭੂਚਾਲ 10 ਕਿਲੋਮੀਟਰ (6.21 ਮੀਲ) ਦੀ ਗਹਿਰਾਈ 'ਤੇ ਸੀ।

ਤੁਰਕੀ ਅਤੇ ਸੀਰੀਆ ਵਿਚ 6 ਫਰਵਰੀ ਨੂੰ ਆਏ ਵਿਨਾਸ਼ਕਾਰੀ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਤੱਕ 50,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਤੁਰਕੀ ਵਿਚ 44,000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਡਿਜ਼ਾਸਟਰ ਐਂਡ ਐਮਰਜੈਂਸੀ ਮੈਨੇਜਮੈਂਟ ਅਥਾਰਟੀ (ਏਐਫਏਡੀ) ਨੇ ਦੱਸਿਆ ਸੀ ਕਿ ਤੁਰਕੀ ਵਿਚ ਭੂਚਾਲ ਕਾਰਨ ਸ਼ੁੱਕਰਵਾਰ ਰਾਤ ਤੱਕ ਮਰਨ ਵਾਲਿਆਂ ਦੀ ਗਿਣਤੀ 44,218 ਹੋ ਗਈ ਹੈ। 

ਤੁਰਕੀ ਵਿਚ ਹਰ ਦੂਜੇ ਮਹੀਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਇੱਥੇ 6 ਫਰਵਰੀ ਨੂੰ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਇੱਥੇ ਕਈ ਵਾਰ ਧਰਤੀ ਹਿੱਲ ਚੁੱਕੀ ਹੈ। ਇਸ ਖੇਤਰ ਨੂੰ ਭੂਚਾਲਾਂ ਲਈ ਸਭ ਤੋਂ ਵੱਧ ਖ਼ਤਰਾ ਮੰਨਿਆ ਜਾਂਦਾ ਹੈ। ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ (ਏਐਫਏਡੀ) ਦੇ ਅੰਕੜਿਆਂ ਅਨੁਸਾਰ, ਸਾਲ 2020 ਵਿਚ ਇੱਥੇ 33,000 ਤੋਂ ਵੱਧ ਭੂਚਾਲ ਦੇਖੇ ਗਏ ਸਨ, ਜਿਨ੍ਹਾਂ ਵਿੱਚੋਂ 322 ਦੀ ਤੀਬਰਤਾ 4.0 ਤੋਂ ਵੱਧ ਸੀ।