Telangana Tunnel Accident: 62 ਘੰਟੇ ਬੀਤਣ ਤੋਂ ਬਾਅਦ ਵੀ ਹੱਥ ਖਾਲੀ, ਅਜੇ ਤਕ ਫਸੇ ਹੋਏ 8 ਲੋਕਾਂ ਨਾਲ ਨਹੀਂ ਹੋ ਸਕਿਆ ਸੰਪਰਕ
ਸੁਰੰਗ ਵਿਚ ਇਕ ਪੰਜਾਬ ਦਾ ਨੌਜਵਾਨ ਵੀ ਫਸਿਆ, ਬਚਾਅ 'ਚ ਲੱਗੇ 584 ਲੋਕ
ਹੈਦਰਾਬਾਦ ਤੋਂ 132 ਕਿਲੋਮੀਟਰ ਦੂਰ ਨਾਗਰਕੁਰਨੂਲ 'ਚ ਬਣੀ ਦੁਨੀਆ ਦੀ ਸਭ ਤੋਂ ਲੰਬੀ 42 ਕਿਲੋਮੀਟਰ ਲੰਬੀ ਪਾਣੀ ਦੀ ਸੁਰੰਗ 'ਚ 8 ਕਰਮਚਾਰੀਆਂ ਨੂੰ ਫਸੇ ਹੋਏ 62 ਘੰਟੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ। 584 ਲੋਕਾਂ ਦੀ ਟੀਮ ਬਚਾਅ ਕਾਰਜ 'ਚ ਲੱਗੀ ਹੋਈ ਹੈ। ਇਸ ਵਿੱਚ ਆਰਮੀ, ਨੇਵੀ, ਐਨਡੀਆਰਐਫ, ਐਸਡੀਆਰਐਫ, ਆਈਆਈਟੀ ਚੇਨਈ ਅਤੇ ਐਲ ਐਂਡ ਟੀ ਕੰਪਨੀ ਦੇ ਮਾਹਿਰ ਸ਼ਾਮਲ ਹਨ ਪਰ ਅਜੇ ਤੱਕ ਫਸੇ ਮੁਲਾਜ਼ਮਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।
ਇਸ ਤੋਂ ਬਾਅਦ ਹੁਣ ਇਹ ਕੰਮ 12 ਰੈਟ ਮਾਈਨਰਾਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਨੇ ਹੀ 2023 ਵਿੱਚ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਚਾਇਆ ਸੀ।
6 ਰੈਟ ਮਾਈਨਰਾਂ ਦੀ ਟੀਮ ਸੋਮਵਾਰ ਦੁਪਹਿਰ ਨੂੰ ਪਹੁੰਚੀ ਹੈ। ਬਾਕੀ 6 ਵਿਅਕਤੀਆਂ ਦੀ ਟੀਮ ਕੱਲ੍ਹ (ਬੁੱਧਵਾਰ) ਪਹੁੰਚੇਗੀ। ਫਿਲਹਾਲ ਇਹ ਟੀਮ ਅੰਦਰ ਜਾ ਕੇ ਸਥਿਤੀ ਦਾ ਜਾਇਜ਼ਾ ਲਵੇਗੀ। NDRF ਅਤੇ SDRF ਨਾਲ Rat Miners ਟੀਮ ਦੀ ਮੀਟਿੰਗ ਤੋਂ ਬਾਅਦ ਬਚਾਅ ਸ਼ੁਰੂ ਹੋਵੇਗਾ। ਪਾਣੀ ਕਾਰਨ ਬਚਾਅ 'ਚ ਹੋਰ ਸਮਾਂ ਲੱਗ ਸਕਦਾ ਹੈ। ਸਿਲਕਿਆਰਾ ਸੁਰੰਗ ਵਿੱਚ ਸੁੱਕੇ ਮਲਬੇ ਕਾਰਨ ਬਹੁਤੀ ਸਮੱਸਿਆ ਨਹੀਂ ਆਈ।