ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਪੰਜ ਓ.ਟੀ.ਟੀ. ਪਲੇਟਫ਼ਾਰਮਾਂ 'ਤੇ ਲਗਾਈ ਪਾਬੰਦੀ
ਮੂਡ ਐਕਸ.ਵੀ.ਆਈ.ਪੀ., ਕੋਇਲ, ਪਲੇਪਰੋ, ਡਿਜ਼ੀ ਮੂਵੀ ਪਲੈਕਸ, ਫੀਲ ਤੇ ਜੁਗਨੂੰ ਨੂੰ ਕੀਤਾ ਬਲਾਕ
Union Ministry of Information and Broadcasting bans five OTT platforms
ਨਵੀਂ ਦਿੱਲੀ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਬੀਤੇ ਦਿਨ ਪੰਜ ਆਨਲਾਈਨ ਸਟ੍ਰੀਮਿੰਗ ਪਲੇਟਫਾਰਮਾਂ ਨੂੰ ਬਲਾਕ ਕਰ ਦਿੱਤਾ ਹੈ । ਇਨ੍ਹਾਂ ਪਲੇਟਫ਼ਾਰਮਾਂ ਵਿਚ ਮੂਡ ਐਕਸ.ਵੀ.ਆਈ.ਪੀ., ਕੋਇਲ, ਪਲੇਪਰੋ, ਡਿਜ਼ੀ ਮੂਵੀ ਪਲੈਕਸ, ਫੀਲ ਅਤੇ ਜੁਗਨੂੰ ਸ਼ਾਮਿਲ ਹਨ।
ਸਰਕਾਰ ਨੇ ਕਿਹਾ ਕਿ ਇਹ ਪਲੇਟਫਾਰਮ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਪ੍ਰਦਰਸ਼ਿਤ ਕਰ ਰਹੇ ਸਨ। ਇਹ ਸਮੱਗਰੀ ਆਈ.ਟੀ. ਐਕਟ 2000, ਆਈ.ਟੀ. ਨਿਯਮ 2021, ਭਾਰਤੀ ਦੰਡ ਸੰਹਿਤਾ ਦੀ ਧਾਰਾ 292 ਅਤੇ ਔਰਤਾਂ ਦੇ ਅਣ-ਉਚਿਤ ਚਿੱਤਰਣ ਨਾਲ ਸੰਬੰਧਿਤ ਕਾਨੂੰਨਾਂ ਦੀ ਉਲੰਘਣਾ ਕਰਦੀ ਪਾਈ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਓ.ਟੀ.ਟੀ. ਪਲੇਟਫਾਰਮਾਂ ਨੂੰ ਬਲਾਕ ਕੀਤਾ ਹੈ। ਪਿਛਲੇ ਸਾਲ ਜੁਲਾਈ ਵਿਚ ਵੀ 25 ਪਲੇਟਫਾਰਮਾਂ 'ਤੇ ਪਾਬੰਦੀ ਲਗਾਈ ਗਈ ਸੀ।