ਟਰੇਨ 'ਚ ਸੀਟ ਨੂੰ ਲੈ ਕੇ ਝਗੜਾ, ਇਕ ਦੀ ਮੌਤ
ਦਿੱਲੀ ਬਲਭਗੜ੍ਹ ਰੇਲ ਮਾਰਗ 'ਤੇ ਦੋ ਨੌਜਵਾਨਾਂ ਨੂੰ ਟਰੇਨ ਤੋਂ ਬਾਹਰ ਸੁੱਟ ਦਿੱਤਾ ਗਿਆ। ਜਿਸ ਵਿਚ ਇਕ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ।
Railway track
ਨਵੀਂ ਦਿੱਲੀ: ਦਿੱਲੀ ਬਲਭਗੜ੍ਹ ਰੇਲ ਮਾਰਗ 'ਤੇ ਦੋ ਨੌਜਵਾਨਾਂ ਨੂੰ ਟਰੇਨ ਤੋਂ ਬਾਹਰ ਸੁੱਟ ਦਿੱਤਾ ਗਿਆ। ਜਿਸ ਵਿਚ ਇਕ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਦੋਵਾਂ ਨੌਜਵਾਨਾਂ ਨੂੰ ਦਿੱਲੀ-ਆਗਰਾ ਇੰਟਰਸਿਟੀ ਤੋਂ ਸੁੱਟਿਆ ਗਿਆ। ਇਹ ਵਾਰਦਾਤ ਬੀਤੀ ਰਾਤ 11 ਵਜੇ ਦੇ ਕਰੀਬ ਦੀ ਹੈ। ਪੀੜਤ ਅਸਾਵਟੀ ਦੇ ਕੋਲ ਇਕ ਪਿੰਡ ਦੇ ਰਹਿਣ ਵਾਲੇ ਹਨ, ਜੋ ਅਸਾਵਟੀ ਰੇਲਵੇ ਸਟੇਸ਼ਨ ਤੋਂ ਚੜੇ ਸਨ। ਟਰੇਨ ਮਥੁਰਾ ਨੂੰ ਜਾ ਰਹੀ ਸੀ। ਸੂਤਰਾਂ ਮੁਤਾਬਿਕ ਝਗੜਾ ਸੀਟ ਨੂੰ ਲੈ ਕੇ ਹੋਇਆ ਸੀ। ਗੰਭੀਰ ਜ਼ਖਮੀ ਨੌਜਵਾਨ ਨੂੰ ਟਰਾਮਾਂ ਸੈਂਟਰ ਭਰਤੀ ਕਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ਮਹੀਨੇ ਵਿਚ ਇਸ ਰੂਟ 'ਤੇ ਹੀ ਭੀੜ ਨੇ ਜੁਨੈਦ ਨਾਮਕ ਨੌਜਵਾਨ ਨੂੰ ਕੁੱਟ ਕੁੱਟ ਮਾਰ ਦਿੱਤਾ ਸੀ।