ਅੰਬਾਨੀ ਦੇ ਬੇਟੇ ਨੇ ਅਪਣੀ ਬਚਪਨ ਦੀ ਦੋਸਤ ਨਾਲ ਰਚਾਈ ਮੰਗਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਤੇ ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਜਲਦ ਹੀ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਛੋਟੀ...

mukesh ambani family

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਤੇ ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਜਲਦ ਹੀ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਛੋਟੀ ਬੇਟੀ ਸ਼ਲੋਕਾ ਨਾਲ ਵਿਆਹ ਕਰਨ ਜਾ ਰਹੇ ਹਨ। ਗੋਆ 'ਚ ਦੋਹਾਂ ਦੀ ਸਗਾਈ ਹੋਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 

ਮੁਕੇਸ਼ ਅੰਬਾਨੀ ਦੇ ਤਿੰਨ ਬੱਚਿਆਂ 'ਚੋਂ ਆਕਾਸ਼ ਸਭ ਤੋਂ ਵੱਡੇ ਹਨ ਅਤੇ ਇਸ ਸਮੇਂ ਜਿਓ ਦੇ ਮੁੱਖ ਰਣਨੀਤੀਕਾਰ ਹਨ। ਅੰਬਾਨੀ ਅਤੇ ਮਹਿਤਾ ਪਰਿਵਾਰ ਇਕ-ਦੂਜੇ ਨੂੰ ਪੁਰਾਣੇ ਸਮੇਂ ਤੋਂ ਜਾਣਦੇ ਹਨ। ਆਕਾਸ਼ ਅਤੇ ਸ਼ਲੋਕਾ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਇੱਕਠੇ ਪੜ੍ਹੇ ਹਨ। ਆਕਾਸ਼ ਅਤੇ ਸ਼ਲੋਕਾ ਦੀ ਸਗਾਈ ਗੋਆ 'ਚ ਹੋਈ, ਜਿਸ 'ਚ ਮੁਕੇਸ਼ ਅੰਬਾਨੀ, ਨੀਤਾ ਅੰਬਾਨੀ, ਉਨ੍ਹਾਂ ਦੀ ਮਾਂ ਕੋਕੀਲਾਬੇਨ ਅਤੇ ਪਰਿਵਾਰ ਦੇ ਹੋਰ ਨਜ਼ਦੀਕੀ ਮੈਂਬਰ ਸ਼ਾਮਲ ਸਨ। ਤਸਵੀਰਾਂ 'ਚ ਇਹ ਦੇਖਿਆ ਜਾ ਸਕਦਾ ਹੈ ਕਿ ਸੈਰੇਮਨੀ ਸਮੁੰਦਰ ਦੇ ਕਿਨਾਰੇ ਰੱਖੀ ਗਈ ਸੀ। 

ਆਕਾਸ਼ ਦੀ ਮਾਂ ਨੀਤਾ ਅੰਬਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨੀਤਾ ਨੇ ਕਿਹਾ ਕਿ ਮੁਕੇਸ਼ ਅਤੇ ਮੈਂ ਆਪਣੇ ਬੱਚਿਆਂ ਨੂੰ ਮਜ਼ਬੂਤ ਆਧਾਰ ਅਤੇ ਉਡਣ ਲਈ ਵੱਡੇ ਪੰਖ ਦਿੱਤੇ ਹਨ। ਉਨ੍ਹਾਂ ਨੂੰ ਆਪਣੇ ਫੈਸਲੇ ਲੈਣ ਦੀ ਆਜ਼ਾਦੀ ਹੈ। ਸ਼ਲੋਕਾ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਮੈਂ ਸ਼ਲੋਕਾ ਨੂੰ ਉਦੋਂ ਤੋਂ ਜਾਣਦੀ ਹਾਂ ਜਦੋਂ ਉਹ 4 ਸਾਲ ਦੀ ਸੀ। ਅਸੀਂ ਆਪਣੇ ਘਰ ਅਤੇ ਦਿਨ 'ਚ ਉਸ ਦੇ ਸਵਾਗਤ ਨੂੰ ਉਤਸ਼ਾਹਿਤ ਹਾਂ। ਇਸੀ ਸਾਲ ਆਕਾਸ਼ ਅਤੇ ਸ਼ਲੋਕਾ ਦਾ ਵਿਆਹ ਹੋਵੇਗਾ ਪਰ ਤਾਰੀਕ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਹੋਈ ਹੈ।