ਭੁੱਖ ਹੜਤਾਲ ਕਾਰਨ ਘਟਿਆ ਅੰਨਾ ਦਾ ਵਜ਼ਨ, ਕਈ ਲੋਕਾਂ ਦੀ ਤਬੀਅਤ ਵੀ ਵਿਗੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜ ਸੇਵੀ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਅੱਜ ਤੀਜੇ ਦਿਨ ਵਿਚ ਪਹੁੰਚ ਗਈ ਹੈ। 23 ਮਾਰਚ ਤੋਂ ਆਪਦੀਆਂ ਕੁੱਝ ਮੰਗਾਂ ਨੂੰ ਲੈ ਕੇ ਅੰਨਾ ਨੇ ਸਰਕਾਰ ਵਿਰੁਧ ਮੋਰਚਾ

Anna Hazare Third Day of Hunger Strike

ਨਵੀਂ ਦਿੱਲੀ : ਸਮਾਜ ਸੇਵੀ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਅੱਜ ਤੀਜੇ ਦਿਨ ਵਿਚ ਪਹੁੰਚ ਗਈ ਹੈ। 23 ਮਾਰਚ ਤੋਂ ਆਪਦੀਆਂ ਕੁੱਝ ਮੰਗਾਂ ਨੂੰ ਲੈ ਕੇ ਅੰਨਾ ਨੇ ਸਰਕਾਰ ਵਿਰੁਧ ਮੋਰਚਾ ਖੋਲ੍ਹਿਆ ਹੈ। ਸਮਾਜ ਸੇਵੀ ਅੰਨਾ ਹਜ਼ਾਰੇ ਬਿਮਾਰ ਹੋਣ ਕਾਰਨ ਸਨਿਚਰਵਾਰ ਨੂੰ ਮੰਚ ਤੋਂ ਹਟ ਗਏ ਸਨ। ਅਜਿਹੀ ਖ਼ਬਰ ਸੀ ਕਿ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ। 

ਸਨਿਚਰਵਾਰ ਨੂੰ ਵੀ ਉਹ ਮੰਚ ਤੋਂ ਨਹੀਂ ਬੋਲੇ। ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਚੈਕਅਪ ਕੀਤਾ। ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ 81 ਸਾਲ ਦੇ ਉਮਰ ਵਿਚ ਪਾਣੀ ਨਾ ਪੀਣ ਕਾਰਨ ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਦਾ ਵਜ਼ਨ ਵੀ ਪਹਿਲਾਂ ਨਾਲੋਂ ਕਾਫ਼ੀ ਘਟ ਗਿਆ ਹੈ। ਭੁੱਖ ਹੜਤਾਲ ਦੇ ਤੀਜੇ ਦਿਨ ਮੈਦਾਨ ਵਿਚ ਕਰੀਬ 227 ਲੋਕ ਹੀ ਅੰਨਾ ਹਜ਼ਾਰੇ ਦੇ ਨਾਲ ਭੁੱਖ ਹੜਤਾਲ 'ਤੇ ਬੈਠੇ ਹਨ। ਹਾਲਾਂਕਿ ਤਿੱਖੀ ਧੁੱਪ ਵਿਚ ਅੰਨ ਤਿਆਗ਼ ਕੇ ਅੰਨਾ ਦੀ ਹੜਤਾਲ ਵਿਚ ਸਾਥ ਦੇ ਰਹੇ ਲੋਕਾਂ ਦੀ ਤਬੀਅਤ ਸਾਥ ਨਹੀਂ ਦੇ ਰਹੀ ਹੈ। 

ਅੰਨਾ ਆਮ ਦਿਨਾਂ ਵਿਚ ਵੀ ਬੇਹੱਦ ਸਾਦੀ ਜੀਵਨਸ਼ੈਲੀ ਜਿਊਂਦੇ ਹਨ, ਇਸ ਲਈ 81 ਸਾਲ ਦੀ ਉਮਰ ਵਿਚ ਵੀ ਉਹ ਤਿੰਨ ਦਿਨ ਤੋਂ ਬਿਨਾ ਲੂਣ, ਚੀਨੀ ਅਤੇ ਅੰਨ ਦੇ ਸਿਰਫ਼ ਪਾਣੀ ਪੀ ਕੇ ਭੁੱਖ ਹੜਤਾਲ ਕਰ ਰਹੇ ਹਨ। ਦਸ ਦਈਏ ਕਿ ਦੂਜੇ ਦਿਨ ਦੀ ਸ਼ੁਰੂਆਤ ਕਾਫ਼ੀ ਫਿੱਕੀ ਰਹੀ ਸੀ, ਫਿਰ ਵੀ ਕਿਸਾਨ ਇਥੇ ਡਟੇ ਹੋਏ ਸਨ। ਦੂਜੇ ਦਿਨ ਪ੍ਰੋਗਰਾਮ ਦੇ ਫਿੱਕੇ ਹੋਣ ਦਾ ਸਭ ਤੋਂ ਵੱਡਾ ਕਾਰਨ ਰਾਮਲੀਲਾ ਮੈਦਾਨ ਵਿਚ ਬਜਰੰਗ ਦਲ ਦੇ ਵੱਡੇ ਪ੍ਰੋਗਰਾਮ ਵੀ ਹਨ। ਇਸੇ ਕਾਰਨ ਵੀ ਅੰਨਾ ਦੇ ਅੰਦੋਲਨ ਵਿਚ ਭੀੜ ਨਜ਼ਰ ਨਹੀਂ ਆ ਰਹੀ ਹੈ। ਅੰਨਾ ਅੰਦੋਲਨ ਦੇ ਦੂਜੇ ਦਿਨ ਵੀ ਕੋਈ ਇਕੱਠ ਨਜ਼ਰ ਨਹੀਂ ਸੀ ਆਇਆ। 

ਇਥੇ ਰਾਮਲੀਲਾ ਮੈਦਾਨ ਵਿਚ ਹਾਰਦਿਕ ਪਟੇਲ ਦੇ ਆਉਣ ਦੀ ਖ਼ਬਰ ਸੀ ਪਰ ਅਧਿਕਾਰਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ। ਅਜਿਹਾ ਦਸਿਆ ਜਾ ਰਿਹਾ ਸੀ ਕਿ ਉਹ ਇੱਥੇ ਆ ਸਕਦੇ ਹਨ। ਕੋਈ ਮੰਨਿਆ ਪ੍ਰਮੰਨਿਆ ਰਾਜਨੀਤਕ ਚਿਹਰਾ ਵੀ ਅੰਨਾ ਦੇ ਮੰਚ ਤਕ ਨਹੀਂ ਪਹੁੰਚਿਆ। ਮੰਚ ਤੋਂ ਮਾਹੌਲ ਬਣਾਏ ਰਖਣ ਅਤੇ ਲੋਕਾਂ ਨੂੰ ਜੋੜੇ ਰਖਣ ਦੇ ਲਈ ਦੇਸ਼ਭਗਤੀ ਦੇ ਗੀਤ ਵਜਾਏ ਜਾ ਰਹੇ ਸਨ। ਟੀਮ ਅੰਨਾ ਨਾਲ ਜੁੜੇ ਬੁਲਾਰੇ ਨੇ ਭਾਸ਼ਣ ਵੀ ਦਿਤਾ।

ਸੂਤਰਾਂ ਮੁਤਾਬਕ ਹਾਰਦਿਕ ਪਟੇਲ ਦੇ ਜਲਦ ਹੀ ਪ੍ਰੋਗਰਾਮ ਨਾਲ ਜੁੜਨ ਦੀ ਖ਼ਬਰ ਹੈ। ਉਹ ਜਨਤਾ ਦੇ ਵਿਚਕਾਰ ਆ ਕੇ ਬੈਠ ਸਕਦੇ ਹਨ ਪਰ ਉਨ੍ਹਾਂ ਨੂੰ ਮੰਚ 'ਤੇ ਜਗ੍ਹਾ ਨਹੀਂ ਦਿਤੀ ਜਾਵੇਗੀ। ਸੁਸ਼ੀਲ ਭੱਟ, ਟੀਮ ਅੰਨਾ ਦੀ ਰਾਸ਼ਟਰੀ ਕੋਰ ਕਮੇਟੀ ਦੇ ਮੈਂਬਰ ਨੇ ਦਸਿਆ ਕਿ ਹਾਰਦਿਕ ਆਉਣਗੇ ਤਾਂ ਉਨ੍ਹਾਂ ਦਾ ਹਾਰਦਿਕ ਸਵਾਗਤ ਹੈ। ਉਹ ਅੰਨਾ ਦੇ ਨਾਲ ਮੰਚ 'ਤੇ ਬੈਠਣ ਦੀ ਬਜਾਏ ਹੇਠਾਂ ਵਾਲੇ ਮੰਚ 'ਤੇ ਬੈਠ ਸਕਦੇ ਹਨ।