ਅੱਖਾਂ ‘ਤੇ ਪੱਟੀ ਬੰਨ੍ਹ ਬਣਾਈਆਂ 3 ਲੱਖ ਤੋਂ ਵੱਧ ਗਣੇਸ਼ ਦੀਆਂ ਮੂਰਤੀਆਂ, ਬਣਾਇਆ ਵਰਲਡ ਰਿਕਾਰਡ
ਜਲਦ ਹੀ ਮਹਾਂਰਾਸ਼ਟਰ 'ਚ ਗਣੇਸ਼ ਚਤੁਰਥੀ ਦਾ ਤਿਉਹਾਰ ਆਉਣ ਵਾਲਾ ਹੈ। ਇਸ ਮੌਕੇ ‘ਤੇ ਅਸੀਂ ਤੁਹਾਨੂੰ ਇੱਕ ਅਜਿਹੀ ਗਣੇਸ਼ ਦੀ ਭਗਤ ਮਹਿਲਾ ਦੇ ਬਾਰੇ ਜਾਣੂ ਕਰਉਦੇਂ ਹਾਂ ਜੋ ਕਿ..
ਮੁੰਬਈ : ਜਲਦ ਹੀ ਮਹਾਂਰਾਸ਼ਟਰ 'ਚ ਗਣੇਸ਼ ਚਤੁਰਥੀ ਦਾ ਤਿਉਹਾਰ ਆਉਣ ਵਾਲਾ ਹੈ। ਇਸ ਮੌਕੇ ‘ਤੇ ਅਸੀਂ ਤੁਹਾਨੂੰ ਇੱਕ ਅਜਿਹੀ ਗਣੇਸ਼ ਦੀ ਭਗਤ ਮਹਿਲਾ ਦੇ ਬਾਰੇ ਜਾਣੂ ਕਰਉਦੇਂ ਹਾਂ ਜੋ ਕਿ ਅੱਖਾਂ ‘ਤੇ ਪੱਟੀ ਬੰਨ੍ਹ ਕੇ ਪਿਛਲੇ 17 ਸਾਲਾਂ ਤੋਂ ਗਣੇਸ਼ ਦੀ ਮੂਰਤੀ ਬਣਾ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਮਹਿਲਾ ਭਗਤ ਦਾ ਨਾਂ ਰਮਾ ਹੈ।
ਬੀਤੇ ਦਿਨ ਉਸ ਨੇ ਆਪਣੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਇਹ ਕਾਰਨਾਮਾ ਫਿਰ ਤੋਂ ਕਰਕੇ ਦਿਖਾਇਆ। ਇਹ ਮਹਿਲਾ ਹੁਣ ਤੱਕ ਤਿੰਨ ਲੱਖ ਤੋਂ ਜ਼ਿਆਦਾ ਗਣੇਸ਼ ਦੀਆਂ ਮੂਰਤਾਂ ਬਣਾ ਚੁੱਕੀ ਹੈ।ਮੂਰਤੀ ਕਲਾ ‘ਚ ਨਿਪੁੰਨ ਇਸ ਮਹਿਲਾ ਨੇ ਗਣੇਸ਼ ਦੀ ਤਿੰਨ ਮਿੰਟ ‘ਚ ਮੂਰਤੀ ਬਣਾਉਣ ਦਾ ਰਿਕਾਰਡ ਬਣਾ ਦਿੱਤਾ। ਰਮਾ ਅਜ਼ਬ-ਗਜ਼ਬ ਕਾਰਨਾਮੇ ਕਰਨ ਵਾਲੀ ਅਮਰੀਕਾ ਦੇ ਮਸ਼ਹੂਰ ਸ਼ੋਅ ‘ਰਿਪਲੀਜ ਬਿਲੀਵ ਇਟ ਆਰ ਨਾਟ’ 'ਚ ਨਜ਼ਰ ਆ ਚੁੱਕੀ ਹੈ।
ਸਿਰਫ਼ 99 ਦਿਨਾਂ ਵਿੱਚ ਹੀ ਅੱਖਾਂ ‘ਤੇ ਪੱਟੀ ਬੰਨ੍ਹ ਕੇ ਗਣੇਸ਼ ਦੀ 9,999 ਮੂਰਤਾਂ ਬਣਾਉਣ ਦਾ ਰਿਕਾਰਡ ਕਾਇਮ ਕਰਨ ਨਾਲ ਹੀ ਉਹ ਉਸ ਸ਼ੋਅ ਵਿੱਚ ਨਜ਼ਰ ਆਈ ਸੀ। ਆਪਣੇ ਹੱਥਾਂ ਨਾਲ ਬਣਾਈਆਂ 18 ਹਜ਼ਾਰ ਤੋਂ ਜ਼ਿਆਦਾ ਗਣੇਸ਼ ਦੀਆਂ ਮੂਰਤਾਂ ਨੂੰ ਇੱਕ ਜਗ੍ਹਾ ‘ਤੇ ਰੱਖ ਕੇ ਰਮਾ ਨੇ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ’ ਬਣਾ ਕੇ ਆਪਣਾ ਨਾਮ ਦਰਜ ਕਰਵਾਇਆ ਹੈ। ਦੱਸ ਦਈਏ ਕਿ ਰਮਾ ਨੂੰ ਮੂਰਤਾਂ ਬਣਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ।