ਯੂਪੀ ਪੁਲਿਸ ਵਲੋਂ 24 ਘੰਟਿਆਂ 'ਚ ਅੱਧਾ ਦਰਜਨ ਇਨਕਾਊਂਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਯੋਗੀ ਸਰਕਾਰ ਦੇ 'ਅਪਰੇਸ਼ਨ ਆਲ ਆਊਟ' ਤਹਿਤ ਬਦਮਾਸ਼ਾਂ ਵਿਰੁਧ ਇਨਕਾਊਂਟਰ ਜਾਰੀ ਹਨ। ਯੂਪੀ ਪੁਲਿਸ ਨੇ ਬਦਮਾਸ਼ਾਂ ਦੇ ਵਿਰੁਧ ਕਾਰਵਾਈ

NCR Wanted Criminal Arrest Encounter Noida Police

ਨੋਇਡਾ : ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਯੋਗੀ ਸਰਕਾਰ ਦੇ 'ਅਪਰੇਸ਼ਨ ਆਲ ਆਊਟ' ਤਹਿਤ ਬਦਮਾਸ਼ਾਂ ਵਿਰੁਧ ਇਨਕਾਊਂਟਰ ਜਾਰੀ ਹਨ। ਯੂਪੀ ਪੁਲਿਸ ਨੇ ਬਦਮਾਸ਼ਾਂ ਦੇ ਵਿਰੁਧ ਕਾਰਵਾਈ ਕਰਦੇ ਹੋਹੇ ਪਿਛਲੇ 24 ਘੰਟੇ ਦੇ ਅੰਦਰ ਕੁਲ 6 ਇਨਕਾਊਂਟਰ ਕੀਤੇ ਹਨ। ਇਨ੍ਹਾਂ ਵਿਚ ਨੋਇਡਾ ਵਿਚ ਇਕ ਇਨਾਮੀ ਬਦਮਾਸ਼ ਮਾਰਿਆ ਗਿਆ ਹੈ, ਜਿਸ 'ਤੇ ਇਕ ਲੱਖ ਰੁਪਏ ਦਾ ਇਨਾਮ ਸੀ। ਉਥੇ ਇਸ ਮੁਠਭੇੜ ਵਿਚ ਗਾਜ਼ੀਆਬਾਦ ਦੇ ਇਕ ਐਸਐਚਓ ਨੂੰ ਵੀ ਗੋਲੀ ਲੱਗੀ ਹੈ। 

ਜਾਣਕਾਰੀ ਅਨੁਸਾਰ ਛੇ ਇਨਕਾਊਂਟਰ ਵਿਚੋਂ ਗ੍ਰੇਟਰ ਨੋਇਡਾ ਅਤੇ ਨੋਇਡਾ ਵਿਚ ਪੁਲਿਸ ਮੁਠਭੇੜ ਵਿਚ ਇਕ ਹੋਰ 25 ਹਜ਼ਾਰ ਦਾ ਇਨਾਮੀ ਬਦਮਾਸ਼ ਵੀ ਢੇਰ ਹੋ ਗਿਆ। ਮੁਜ਼ੱਫ਼ਰਨਗਰ ਵਿਚ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਵਿਚ 10-10 ਹਜ਼ਾਰ ਦੇ ਦੋ ਇਨਾਮੀ ਬਦਮਾਸ਼ਾਂ ਨੂੰ ਵੀ ਗੋਲੀ ਲੱਗੀ ਹੈ। ਉਥੇ ਹੀ ਅਲੀਗੜ੍ਹ ਵਿਚ ਮੁਠਭੇੜ ਤੋਂ ਬਾਅਦ 6 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਨੋਇਡਾ ਵਿਚ ਇਨਕਾਊਂਟਰ ਵਿਚ ਮਾਰੇ ਗਏ ਇਕ ਲੱਖ ਦੇ ਇਨਾਮੀ ਬਦਮਾਸ਼ ਦਾ ਨਾਂਅ ਸਵਰਣ ਚੌਧਰੀ ਹੈ। ਦਸਿਆ ਜਾ ਰਿਹਾ ਹੈ ਕਿ ਉਸ ਦੇ ਕੋਲ ਪਾਬੰਦੀਸ਼ੁਦਾ ਹਥਿਆਰ ਏਕੇ-47 ਬਰਾਮਦ ਹੋਹੀ ਹੈ। ਉਸ 'ਤੇ 14 ਕੇਸ ਦਰਜ ਸਨ। ਉਥੇ ਗਾਜ਼ੀਆਬਾਦ ਵਿਚ ਵੀ ਇਨਕਾਊਂਟਰ ਵਿਚ ਇਕ ਇਨਾਮੀ ਬਦਮਾਸ਼ ਨੂੰ ਗੋਲੀ ਲੱਗੀ ਹੈ।

ਹਾਲਾਂਕਿ ਇਯ ਮੁਠਭੇੜ ਵਿਚ ਗਾਜ਼ੀਆਬਾਦ ਦੇ ਇਕ ਐਸਐਚਓ ਨੂੰ ਵੀ ਗੋਲੀ ਲੱਗੀ ਹੈ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮੁਠਭੇੜ ਵਿਚ ਏਡੀਜੀ ਪ੍ਰਸ਼ਾਂਤ ਕੁਮਾਰ ਅਤੇ ਐਸਐਸਪੀ ਅਜੈਪਾਲ ਸ਼ਰਮਾ ਵੀ ਸ਼ਾਮਲ ਸਨ।