ਨਿਊ ਇੰਡੀਆ ਨਾਲ ਕਰਾਂਗੇ ਅੰਬੇਦਕਰ ਦਾ ਸੁਪਨਾ ਪੂਰਾ, ਮਨ ਕੀ ਬਾਤ 'ਚ ਬੋਲੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਸ਼ਬਾਣੀ ਤੋਂ ਐਤਵਾਰ ਨੂੰ ਸਵੇਰੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਤੋਂ ਲੈ ਕੇ ਲੋਕਾਂ ਦੀ ਸਿਹਤ ਨਾਲ ਜੁੜੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਸ਼ਬਾਣੀ ਤੋਂ ਐਤਵਾਰ ਨੂੰ ਸਵੇਰੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਤੋਂ ਲੈ ਕੇ ਲੋਕਾਂ ਦੀ ਸਿਹਤ ਨਾਲ ਜੁੜੇ ਮੁੱਦੇ 'ਤੇ ਅਪਣੀ ਗੱਲ ਰੱਖੀ। ਪੀਐਮ ਮੋਦੀ ਨੇ ਕਈ ਅਜਿਹੇ ਲੋਕਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਸਮਾਜ ਵਿਚ ਅਪਣਾ ਯੋਗਦਾਨ ਕੁੱਝ ਅਲੱਗ ਕੰਮ ਕਰਕੇ ਦਿਤਾ ਹੈ। ਉਨ੍ਹਾਂ ਨੇ ਕਾਨਪੁਰ ਦੇ ਡਾਕਟਰ ਤੋਂ ਲੈ ਕੇ ਅਸਾਮ ਦੇ ਰਿਕਸ਼ਾ ਚਾਲਕ ਦਾ ਜ਼ਿਕਰ ਕੀਤਾ, ਜਿਨ੍ਹਾਂ ਦੇ ਸਰੋਕਾਰ ਨਾਲ ਸਮਾਜ ਨੂੰ ਫ਼ਾਇਦਾ ਪਹੁੰਚ ਰਿਹਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਉਦਯੋਗਾਂ ਦਾ ਵਿਕਾਸ ਸ਼ਹਿਰਾਂ ਵਿਚ ਹੀ ਸੰਭਵ ਹੋਵੇਗਾ, ਇਹੀ ਸੋਚ ਸੀ ਜਿਸ ਦੇ ਕਾਰਨ ਡਾ. ਬਾਬਾ ਸਾਹਿਬ ਅੰਬੇਦਕਰ ਨੇ ਭਾਰਤ ਦੇ ਸ਼ਹਿਰੀਕਰਨ, ਅਰਬਨਾਈਜੇਸ਼ਨ 'ਤੇ ਭਰੋਸਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਸੰਸਾਰਕ ਅਰਥਵਿਵਸਥਾ ਵਿਚ ਇਕ ਬ੍ਰਾਈਟ ਸਪਾਟ ਦੇ ਰੂਪ ਵਿਚ ਉਭਰਿਆ ਹੈ ਅਤੇ ਪੂਰੇ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਐਫਡੀਆਈ ਭਾਰਤ ਵਿਚ ਆ ਰਿਹਾ ਹੈ। ਪੂਰਾ ਵਿਸ਼ਵ ਭਾਰਤ ਨੂੰ ਨਿਵੇਸ਼ ਇਨੋਵੇਸ਼ਨ ਅਤੇ ਵਿਕਾਸ ਦੇ ਲਈ ਹੱਬ ਦੇ ਰੂਪ ਵਿਚ ਦੇਖ ਰਿਹਾ ਹੈ। ਉਨ੍ਹਾਂ ਆਖਿਆ ਕਿ ਅੱਜ ਦੇਸ਼ ਵਿਚ ਮੇਕ ਇਨ ਇੰਡੀਆ ਦੀ ਮੁਹਿੰਮ ਸਫ਼ਲਤਾਪੂਰਵਕ ਚੱਲ ਰਹੀ ਹੈ ਤਾਂ ਡਾਕਟਰ ਅੰਬੇਦਕਰ ਨੇ ਇੰਡਸਟ੍ਰੀਅਲ ਸੁਪਰ ਪਾਵਰ ਦੇ ਰੂਪ ਵਿਚ ਭਾਰਤ ਦਾ ਜੋ ਇਕ ਸੁਪਨਾ ਦੇਖਿਆ ਸੀ, ਉਨ੍ਹਾਂ ਦਾ ਹੀ ਵਿਜ਼ਨ ਅੱਜ ਸਾਡੇ ਲਈ ਪ੍ਰੇਰਣਾ ਹੈ।
'ਮਨ ਕੀ ਬਾਤ' ਵਿਚ ਪੀਐਮ ਨੇ ਕਿਹਾ ਕਿ ਦੇਸ਼ ਨੂੰ 2025 ਤਕ ਟੀਬੀ ਮੁਕਤ ਬਣਾਵੁਣ ਦਾ ਟੀਚਾ ਰਖਿਆ ਹੈ। ਟੀਬੀ ਤੋਂ ਮੁਕਤੀ ਪਾਉਣ ਲਹੀ ਸਾਨੂੰ ਸਾਰਿਆਂ ਨੂੰ ਸਮੂਹਕ ਯਤਨ ਕਰਨੇ ਹੋਣਗੇ। ਉਨ੍ਹਾਂ ਆਖਿਆ ਕਿ ਮੌਜੂਦਾ 47ਸ9 ਮੈਡੀਕਲ ਕਾਲਜਾਂ ਵਿਚ ਐਮਬੀਬੀਐਸ ਦੀਆਂ ਸੀਟਾਂ ਦੀ ਗਿਣਤੀ ਵਧਾ ਕੇ ਲਗਭਗ 68 ਹਜ਼ਾਰ ਕਰ ਦਿਤੀ ਗਈ ਹੈ। ਵੱਖ-ਵੱਖ ਰਾਜਾਂ ਵਿਚ ਨਵੇਂ ਏਮਜ਼ ਖੋਲ੍ਹੇ ਜਾ ਰਹੇ ਹਨ। ਹਰ 3 ਜ਼ਿਲ੍ਹਿਆਂ ਦੇ ਵਿਚਕਾਰ ਇਕ ਨਵਾਂ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ।
ਪੀਐਮ ਨੇ ਡਾ. ਰਾਮ ਮਨੋਹਰ ਲੋਹੀਆ ਨੇ ਤਾਂ ਸਾਡੇ ਕਿਸਾਨਾਂ ਦੇ ਲਈ ਬਿਹਤਰ ਆਮਦਨ, ਬਿਹਤਰ ਸਿੰਚਾਈ ਸੁਵਿਧਾਵਾਂ ਅਤੇ ਉਨ੍ਹਾਂ ਸਾਰਿਆਂ ਨੂੰ ਯਕੀਨੀ ਕਰਨ ਲਈ ਹੋਰ ਖ਼ੁਰਾਕ ਅਤੇ ਦੁੱਧ ਉਤਪਾਦਨ ਨੂੰ ਵਧਾਉਣ ਲਈ ਵੱਡੇ ਪੱਧਰ 'ਤੇ ਜਨ-ਜਾਗ੍ਰਿਤੀ ਦੀ ਗੱਲ ਆਖੀ ਸੀ। ਉਨ੍ਹਾਂ ਆਖਿਆ ਕਿ ਅੱਜ ਪੂਰੇ ਵਿਸ਼ਵ ਵਿਚ ਭਾਰਤ ਵੱਲ ਦੇਖਣ ਦਾ ਨਜ਼ਰੀਆ ਬਦਲਿਆ ਹੈ। ਅੱਜ ਜਦੋਂ ਭਾਰਤ ਦਾ ਨਾਂਅ ਬੜੇ ਸਨਮਾਨ ਨਾਲ ਲਿਆ ਜਾਂਦਾ ਹੈ ਤਾਂ ਇਸ ਦੇ ਪਿੱਛੇ ਮਾਂ-ਭਾਰਤ ਦੇ ਇਨ੍ਹਾਂ ਬੇਟੇ-ਬੇਟੀਆਂ ਦੀ ਮਿਹਨਤ ਲੁਕੀ ਹੋਈ ਹੈ।