ਜੇਕਰ ਦੁਕਾਨਦਾਰ ਵਸੂਲ ਰਿਹਾ ਵੱਧ ਕੀਮਤ, ਤਾਂ ਘਰ ਬੈਠੇ ਕਰਵਾਉ ਸ਼ਿਕਾਇਤ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵਧਣ ਦੇ ਕਾਰਨ ਭਾਰਤ ਸਰਕਾਰ ਨੇ 14 ਅਪ੍ਰੈਲ ਤੱਕ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ

consumerhelpline

ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵਧਣ ਦੇ ਕਾਰਨ ਭਾਰਤ ਸਰਕਾਰ ਨੇ 14 ਅਪ੍ਰੈਲ ਤੱਕ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ। ਜਿਸ ਦੇ ਕਾਰਨ ਸਾਰੇ ਲੋਕਾਂ ਨੂੰ ਸਰਕਾਰ ਨੇ ਆਪਣੇ-ਆਪਣੇ ਘਰਾਂ ਵਿਚ ਰਹਿਣ ਦੇ ਹੁਕਮ ਦਿੱਤੇ ਹਨ। ਇਸ ਦੇ ਲਈ ਲੋਕ ਵੱਡੀ ਗਿਣਤੀ ਵਿਚ ਸਮਾਨ ਨੂੰ ਆਪਣੇ ਘਰਾਂ ਵਿਚ ਜ਼ਮਾਂ ਕਰਨ ਲੱਗੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਪਤਾ ਨਹੀਂ ਕੀ ਹੋਵੇਗਾ ।

ਇਸ ਡਰ ਦਾ ਕਈ ਦੁਕਾਨਦਾਰਾਂ ਦੇ ਵੱਲ਼ੋਂ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ। ਉਹ ਗ੍ਰਾਹਕਾਂ ਤੋਂ ਸਮਾਨ ਦੀ ਕੀਮਤ ਕਈ ਗੁਣਾ ਵਧਾ ਕੇ ਵਸੂਲ ਕਰ ਰਹੇ ਹਨ। ਜੇਕਰ ਤੁਸੀਂ ਵੀ ਅਜਿਹੀ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਤਾਂ ਘਬਰਾਉ ਨਾ ਅਤੇ ਆਪਣੇ ਘਰ ਵਿਚ ਬੈਠ ਕੇ ਹੀ ਉਸ ਦੁਕਾਨਦਾਰ ਦੇ ਵਿਰੁੱਧ ਸਰਕਾਰ ਕੋਲ ਸ਼ਿਕਾਇਤ ਦਰਜ਼ ਕਰਵਾਉ।

ਇਸ ਤਰ੍ਹਾਂ ਕਰ ਸਕਦੇ ਹੋ ਸ਼ਿਕਾਇਤ ਦਰਜ਼।

1. ਗ੍ਰਾਹਕ ਮਾਮਲੇ ਸਬੰਧੀ ਕੋਈ ਵੀ ਸ਼ਿਕਾਇਤ consumerhelpline.gov.in ਤੇ ਜਾ ਕੇ ਕਰ ਸਕਦੇ ਹੋ।

2. ਗ੍ਰਾਹਕ ਟੋਲ ਫ਼ਰੀ ਨੰਬਰ 14404 ਜਾਂ ਫਿਰ 1800-11-4000 ਤੇ ਵੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।

3. ਗ੍ਰਾਹਕ 8130009809ਤੇ SMS ਭੇਜ ਕੇ ਵੀ ਸ਼ਿਕਾਇਤ ਦਰਜ਼ ਕਰਾਵਾ ਸਕਦੇ ਹੋ।

ਇਹ ਹਨ ਗ੍ਰਾਹਕਾਂ ਦੇ ਅਧਿਕਾਰ :-

- ਸੁਰੱਖਿਆ ਦਾ ਅਧਿਕਾਰ ਮਤਲਬ ਕਿ ਸਾਹੀ ਵਸਤੂਆਂ ਅਤੇ ਸਹੀ ਸੇਵਾਵਾਂ ਪਾਉਣ ਦਾ ਅਧਿਕਾਰ। ਜੇਕਰ ਕੋਈ ਵਸਤੂ ਜਾਂ ਸੇਵਾ ਗ੍ਰਾਹਕ ਦੇ ਜੀਵਨ ਲਈ ਖ਼ਤਰਨਾਕ ਬਣ ਜਾਵੇ ਤਾਂ ਉਸ ਵਿਰੁੱਧ ਸਰੱਖਿਆ ਪਾਉਣ ਦਾ ਅਧਿਕਾਰ ਹੈ।

-ਸੂਚਨਾ ਦਾ ਅਧਿਕਾਰ ਮਤਲਬ ਕਿ ਗ੍ਰਾਹਕ ਨੂੰ ਵਸਤੂਆਂ ਅਤੇ ਸੇਵਾਵਾਂ ਦੀ ਗੁਣਵੱਤਾ, ਮਾਤਰਾ,ਸੁੱਧ ਅਤੇ ਕੀਮਤ ਬਾਰੇ ਜਾਣਕਾਰੀ ਹਾਸਲ ਕਰਨ ਦਾ ਅਧਿਕਾਰ ਹੈ। ਇਸ ਦਾ ਮਤਲਬ ਕਿ ਜੇਕਰ ਕੋਈ ਦੁਕਾਨਦਾਰ, ਸਪਲਾਇਅਰ ਜਾਂ ਫਿਰ ਕੋਈ ਕੰਪਨੀ ਤੁਹਾਨੂੰ ਕਿਸੇ ਵਸਤੂ ਬਾਰੇ ਸਹੀ ਜਾਣਕਾਰੀ ਨਹੀਂ ਮਹੱਈਆ ਕਰਵਾਉਂਦੀ ਤਾਂ ਤੁਸੀਂ ਉਸ ਖਿਲਾਫ਼ ਕੇਸ ਦਰਜ਼ ਕਰ ਸਕਦੇ ਹੋ।

-ਚੁਣਨ ਦਾ ਅਧਿਕਾਰ ਮਤਲਬ ਕਿ ਕੋਈ ਵੀ ਗ੍ਰਾਹਕ ਆਪਣੇ ਮੰਨਪਸੰਦ ਦੀ ਵਸਤੂ ਜਾਂ ਚੀਜ ਖ੍ਰੀਦ ਸਕਦਾ ਹੈ। ਕਿਸੇ ਵੀ ਗ੍ਰਾਹਕ ਨੂੰ ਕਿਸੇ ਵਸਤੂ ਨੂੰ ਲੈਣ ਲਈ ਧੱਕਾ ਨਹੀਂ ਕੀਤਾ ਜਾ ਸਕਦਾ ।

ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਕਾਰਨ ਕਈ ਦੁਕਾਨਦਾਰ ਇਸ ਦਾ ਗਲਤ ਫਾਇਦਾ ਚੁੱਕ ਰਹੇ ਹਨ। ਇਸ ਤੇ ਸਰਕਾਰ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸਖ਼ਤ ਹੁੰਦੇ ਹੋਏ ਕਿਹਾ ਕਿ ਜੇਕਰ ਹੁਣ ਕੋਈ ਦੁਕਾਨਦਾਰ ਇਸ ਤਰ੍ਹਾਂ ਦੀ ਹਰਕਤ ਕਰਦਾ ਪਾਇਆ ਗਿਆ ਤਾਂ ਸਰਕਾਰ ਉਸ ਖਿਲਾਫ਼ ਸਖ਼ਤ ਐਕਸ਼ਨ ਚੁੱਕੇਗੀ। ਇਸ ਦੇ ਨਾਲ ਹੀ ਪਾਸਵਾਨ ਨੇ ਇਹ ਵੀ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਚੱਲ ਰਹੇ ਇਸ ਸਮੇਂ ਵਿਚ ਉਨ੍ਹਾਂ ਦੀ ਬਜ਼ਾਰਾਂ ਅਤੇ ਮੰਡੀਆਂ ਤੇ ਪੂਰੀ ਨਜ਼ਰ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬਾ ਸਰਕਾਰਾਂ ਨਾਲ ਵੀ ਗੱਲ ਕੀਤੀ ਹੈ

ਕਿ ਮਾਰਕਿਟ ਵਿਚ ਕਿਸੇ ਚੀਜ਼ ਦੀ ਤੰਗੀ ਨਾ ਆਵੇ ਇਸ ਦਾ ਖਾਸ ਖਿਆਲ ਰੱਖਿ ਜਾਵੇ। ਪਾਸਵਾਨ ਨੇ ਵਪਾਰੀਆਂ ਅਤੇ ਉਤਪਾਦਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਇਸ ਮੁਸ਼ਕਿਲ ਦੇ ਸਮੇਂ ਵਿਚ ਉਹ ਜ਼ਿਆਦਾ ਮੁਨਾਫਾਖੋਰੀ ਨਾ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।