Jio ਨੇ ਬਣਾਇਆ ਕਰੋਨਾ ਦੇ ਲੱਛਣ ਚੈੱਕ ਕਰਨ ਵਾਲਾ ਟੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਨੂੰ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ

coronavirus

ਭਾਰਤ ਵਿਚ ਵੱਧ ਰਹੇ ਕਰੋਨਾ ਦੇ ਪ੍ਰਭਾਵ ਨੂੰ ਦੇਖਦਿਆਂ ਭਾਰਤ ਸਰਕਾਰ ਦੇ ਵੱਲੋਂ ਕੱਲ ਰਾਤ 12 ਵਜੋਂ ਤੋਂ ਲੈ ਕੇ ਅਗਲੇ 21 ਦਿਨਾਂ ਤੱਕ ਪੂਰੇ ਭਾਰਤ ਨੂੰ ਲੌਕਡਾਉਨ ਕਰ ਦਿੱਤਾ ਗਿਆ ਹੈ। ਇਸ ਤੇ ਚਲਦਿਆਂ ਰਿਲਾਇਂਸ ਜੀਓ ਨੇ ਮਾਇਕ੍ਰੋਸਾਫਟ ਦੇ ਨਾਲ ਪਾਟਨਰਸ਼ਿਪ ਕਰਕੇ ਇਕ ਐਪ ਬਣਾਇਆ ਹੈ। ਜਿਸ ਤੋਂ ਕਰੋਨਾ ਵਾਇਰਸ ਦੇ ਲੱਛਣਾਂ ਬਾਰੇ ਪੱਤਾ ਲਗਾਇਆ ਜਾ ਸਕੇਗਾ।

ਦੱਸ ਦੱਈਏ ਕਿ ਰਿਲਾਇਂਸ ਨੇ ਇਸ ਟੂਲ ਦਾ ਨਾਮ Coronavirus –Info & tools ਰੱਖਿਆ ਹੈ। ਇਹ ਟੂਲ my jio ਐੱਪ ਵਿਚ ਉਪਲੱਬਧ ਹੈ। ਇਹ ਟੂਲ ਇਨਡਰੋਇਡ ਅਤੇ ਆਈ ਫੋਨ ਦੋਨਾਂ ਵਿਚ ਹੀ ਉਪਲੱਬਧ ਹੈ। ਇੱਥੇ ਇਹ ਵੀ ਦੱਸਦੱਈਏ ਕਿ ਇਸ ਐਪ ਦੀ ਵਰਤੋਂ ਕਰਨ ਦੇ ਲਈ ਤੁਹਾਨੂੰ ‘ਰਿਲਾਇਂਸ ਜੀਓ’ ਦਾ ਯੂਜਰ ਹੋਣਾ ਜਰੂਰੀ ਨਹੀਂ। ਕਰੋਨਾ ਵਾਇਰਸ ਦੇ ਲੱਛਣ ਚੈੱਕ ਕਰਨ ਵਾਲਾ ਇਹ ਟੂਲ ਤੁਹਾਡੇ ਵੱਲੋਂ ਐਟਰ ਕੀਤੇ ਇਨਪੁਟ ਦੇ ਬਾਅਦ ਹੀ ਕੰਮ ਕਰੇਗਾ।

ਇਸ ਵਿਚ ਤੁਹਾਨੂੰ ਇਹ ਵੀ ਦੱਸਿਆ ਜਾਵੇਗਾ ਕਿ ਤੁਹਾਨੂੰ ਹਸਪਤਾਲ ਜਾਣ ਜਾਂ ਲੈਬ ਟੈਸਟ ਕਰਵਾਉਣ ਦੀ ਲੋੜ ਹੈ ਜਾਂ ਨਹੀਂ। ਕੰਪਨੀ ਨੇ ਇਸ ਟੂਲ ਬਾਰੇ ਦਾਵਾ ਕਰਦਿਆਂ ਕਿਹਾ ਕਿ ਇਹ ਇਹ ਟੂਲ ਯੂਜਰ ਦੇ ਦੁਆਰਾ ਐਟਰ ਕੀਤੀ ਜਾਣਕਾਰੀ ਦੇ ਅਨੁਸਾਰ ਹੀ ਦੱਸੇਗਾ ਕਿ ਉਸ ਵਿਚ ਕਰੋਨਾ ਵਾਇਰਸ ਦੇ ਲੱਛਣ ਹਨ ਕਿ ਨਹੀਂ। ਇਸ ਤੋਂ ਇਲਾਵਾ ਇਸ ਟੂਲ ਵਿਚ WHO ਅਤੇ ਭਾਰਤ ਸਰਕਾਰ ਦੇ ਵੱਲੋਂ ਜ਼ਾਰੀ ਕੀਤੀਆਂ ਗਾਈਡ ਲਾਈਨ ਵੀ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਇਸ ਟੂਲ ਵਿਚ ਕਰੋਨਾ ਤੋਂ ਬਚਣ ਦੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ ਹੈ। ਤੁਸੀਂ ਇਸ ਦੀ MyJio ਵਿਚ ਜਾ ਕੇ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਸੀਂ ਇਸ ਵਿਚ ਲਿਖੀਆਂ ਕੁਝ ਜਰੂਰੀ ਗੱਲਾਂ ਨੂੰ ਧਿਆਨ ਨਾਲ ਪੜ੍ਹ ਲਿਉ। ਇਸ ਤੋਂ ਇਲਾਵਾ ਤੁਸੀਂ ਇਸ ਟੂਲ ਵਿਚ ਕਈ ਅਲੱਗ-ਅਲੱਗ ਪ੍ਰੋਫਾਇਲ ਬਣਾ ਸਕਦੇ ਹੋ।

ਦੱਸ ਦੱਈਏ ਕਿ ਇਸ ਤੋਂ ਬਿਨਾਂ ਇਸ ਟੂਲ ਵਿਚ ਕਰੋਨਾ ਵਾਇਰਸ  ਨੂੰ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਜਿਵੇ ਕਰੋਨਾ ਵਾਇਰਸ ਦੇ ਕਿੰਨੇ ਕੇਸ ਹਨ, ਕਿੰਨੇ ਲੋਕਾਂ ਦੀ ਇਸ ਵਾਇਰਸ ਦੇ ਨਾਲ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਵੱਲੋਂ ਵੀ ਕਰੋਨਾ ਵਾਇਰਸ ਨੂੰ ਲੈ ਕੇ ਇਕ ਵੱਟਸਐੱਪ ਹੈਲਪ ਲਾਈਨ ਜ਼ਾਰੀ ਕੀਤੀ ਗਈ ਹੈ। ਜਿੱਥੇ ਕਰੋਨਾ ਵਾਇਰਸ ਨੂੰ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।