ਕੋਰੋਨਾ ਵਾਇਰਸ: ਤਾਮਿਲਨਾਡੂ ਵਿਚ ਪਹਿਲੀ ਮੌਤ, 54 ਸਾਲ ਦੇ ਮਰੀਜ਼ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਹਤ ਮੰਤਰੀ ਸੀ ਵਿਜਿਆ ਬਾਸਕਰ ਮੁਤਾਬਕ ਇਸ ਵਿਅਕਤੀ ਨੂੰ ਹਾਈ ਬਲੱਡ...

National coronavirus 54 year old novel covid 19 patient dies in tamilnadu

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੌਰਾਨ ਤਮਿਲਨਾਡੂ ਵਿਚ ਕੋਰੋਨਾ ਵਾਇਰਸ ਨਾਲ ਪਹਿਲੇ ਮਰੀਜ਼ ਦੀ ਮੌਤ ਹੋਈ ਹੈ। ਇਕ ਨਿਊਜ਼ ਏਜੰਸੀ ਨੇ ਰਾਜ ਦੇ ਸਿਹਤ ਮੰਤਰੀ ਸੀ ਵਿਜਿਆਬਾਸਕਰ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ ਇਕ 54 ਸਾਲ ਦੇ ਆਦਮੀ ਦੀ ਬੁੱਧਵਾਰ ਤੜਕੇ ਹਸਪਤਾਲ ਵਿਚ ਮੌਤ ਹੋ ਗਈ। ਤਮਿਲਨਾਡੂ ਵਿਚ ਕੋਰੋਨਾ ਵਾਇਰਸ ਨਾਲ ਇਹ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।

ਸਿਹਤ ਮੰਤਰੀ ਸੀ ਵਿਜਿਆ ਬਾਸਕਰ ਮੁਤਾਬਕ ਇਸ ਵਿਅਕਤੀ ਨੂੰ ਹਾਈ ਬਲੱਡ ਸ਼ੁਗਰ ਸੀ ਅਤੇ ਇਸ ਦੀ ਲੰਬੀ ਬਿਮਾਰੀ ਦਾ ਮੈਡੀਕਲ ਇਤਿਹਾਸ ਸੀ। ਉਹਨਾਂ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਉਹ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਾਜੂ ਹਸਪਤਾਲ ਵਿਚ ਐਮਡੀਯੂ ਵਿਚ ਕੋਵਿਡ-19 ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਗਈ। ਇਸ ਮਰੀਜ਼ ਦਾ ਸਟੇਰਾਇਡ ਤੇ ਨਿਰਭਰ ਸੀਓਪੀਡੀ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਕਾਰਨ ਹਾਈ ਬਲੱਡ ਸ਼ੁਗਰ ਸਮੇਤ ਲੰਬੀ ਬਿਮਾਰੀ ਸੀ।

ਗੌਰਤਲਬ ਹੈ ਕਿ ਮੰਗਲਵਾਰ ਨੂੰ ਰਾਜ ਵਿਚ ਕੋਰੋਨਾ ਵਾਇਰਸ ਦੀਆਂ ਤਿੰਨ ਔਰਤਾਂ ਸਮੇਤ ਛੇ ਅਤੇ ਮਰੀਜ਼ਾਂ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇਹ ਕੁੱਲ ਮਾਮਲਿਆਂ ਦੀ ਗਿਣਤੀ 18 ਤਕ ਪਹੁੰਚ ਗਈ ਹੈ। ਕੇਂਦਰੀ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 562 ਤਕ ਪਹੁੰਚ ਗਈ ਹੈ। ਉੱਥੇ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9 ਤਕ ਪਹੁੰਚ ਗਈ ਹੈ। 40 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।

ਕਰਨਾਟਕ ਵਿਚ ਅੱਠ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਰਾਜ ਵਿਚ ਪੀੜਤਾਂ ਦੀ ਗਿਣਤੀ 41 ਹੋ ਗਈ ਹੈ। ਇਹਨਾਂ ਵਿਚ ਚਾਰ ਵਿਅਕਤੀ ਮੇਂਗਲੁਰੂ ਦੇ ਹਨ ਜੋ ਕਿ ਕੇਰਲ ਦੇ ਕਾਸਰਗੋਡ ਦੇ ਰਹਿਣ ਵਾਲੇ ਹਨ ਅਤੇ ਹਾਲ ਹੀ ਵਿਚ ਦੁਬਈ ਅਤੇ ਸਾਊਦੀ ਅਰਬ ਤੋਂ ਵਾਪਸ ਆਏ ਸਨ। ਤੇਲੰਗਾਨਾ ਵਿਚ ਦੋ ਨਵੇਂ ਮਾਮਲੇ ਮਿਲੇ ਹਨ ਅਤੇ ਇਹਨਾਂ ਦੀ ਗਿਣਤੀ 35 ਹੋ ਗਈ ਹੈ। ਰਾਜਸਥਾਨ ਵਿਚ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਹਨਾਂ ਦੀ ਗਿਣਤੀ 32 ਹੋ ਗਈ ਹੈ।

ਜਿਸ ਵਿਚ ਦੋ ਵਿਦੇਸ਼ੀ ਵੀ ਸ਼ਾਮਲ ਹਨ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿਚ ਹੁਣ ਤਕ 33-33 ਪੀੜਤ ਪਾਏ ਗਏ ਹਨ। ਦਿੱਲੀ ਵਿਚ 30 ਹਰਿਆਣਾ ਵਿਚ ਮੰਗਲਵਾਰ ਨੂੰ ਤਿੰਨ ਨਵੇਂ ਕੇਸ ਸਾਹਮਣੇ ਆਏ ਅਤੇ ਇਹਨਾਂ ਦੀ ਗਿਣਤੀ 31 ਹੋ ਗਈ ਹੈ ਜਿਸ ਵਿਚ 14 ਵਿਦੇਸ਼ੀ ਹਨ। ਪੰਜਾਬ ਵਿਚ ਹੁਣ ਤਕ 29 ਪੀੜਤ ਪਾਏ ਗਏ ਹਨ। ਲੱਦਾਖ ਵਿਚ ਹੁਣ ਤਕ 13 ਪੀੜਤ ਪਾਏ ਜਾ ਚੁੱਕੇ ਹਨ ਜਿਹਨਾਂ ਵਿਚੋਂ ਦੋ ਹੁਣ ਤਕ ਠੀਕ ਹੋ ਚੁੱਕੇ ਹਨ। ਬੰਗਾਲ ਵਿਚ ਪੀੜਤਾਂ ਦੀ ਗਿਣਤੀ ਨੌਂ ਹੋ ਗਈ ਹੈ ਜਦਕਿ ਆਂਧਰਾ ਪ੍ਰਦੇਸ਼ ਵਿਚ ਅੱਠ ਪੀੜਤ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।