ਮੱਧ ਪ੍ਰਦੇਸ਼ ਦੇ ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ, ਸੜੀਆਂ 7 ਬੱਸਾਂ
ਹਾਦਸੇ ਵਿੱਚ ਕਿਸੇ ਦਾ ਨਹੀਂ ਹੋਇਆ ਜਾਨੀ ਨੁਕਸਾਨ
Seven buses were gutted in fire at a bus stand in Damoh.
ਦਮੋਹ: ਮੱਧ ਪ੍ਰਦੇਸ਼ ਦੇ ਦਮੋਹ ਵਿੱਚ ਇੱਕ ਬੱਸ ਅੱਡੇ ਤੇ ਖੜ੍ਹੀਆਂ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਤਕਰੀਬਨ 7 ਬੱਸਾਂ ਸੜ ਗਈਆਂ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਦਮੋਹ ਦੇ ਸੀਐਸਪੀ ਅਭਿਸ਼ੇਕ ਤਿਵਾੜੀ ਨੇ ਕਿਹਾ ਕਿ ਅੱਗ ਨੂੰ ਕਾਬੂ ਵਿਚ ਕੀਤਾ ਗਿਆ। ਇਸ ਘਟਨਾ ਵਿਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਏਗੀ।