ਬ੍ਰਾਜ਼ੀਲ ਵਿਚ ਕੋਰੋਨਾ ਬਲਾਸਟ, ਇਕ ਦਿਨ 'ਚ ਮਰਨ ਵਾਲਿਆ ਗਿਣਤੀ 3 ਹਜ਼ਾਰ ਤੋਂ ਪਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲਾਂ ਵਿਚ ਆਈਸੀਯੂ ਬਿਸਤਰੇ ਅਤੇ ਆਕਸੀਜਨ ਭੰਡਾਰ ਦੀ ਘਾਟ ਹੈ

Coronavirus

ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦੀ ਘਾਤਕ ਰਫਤਾਰ ਪੂਰੀ ਦੁਨੀਆ ਦੀ ਚਿੰਤਾ ਵਧਾ ਰਹੀ ਹੈ। ਇੱਥੇ ਪਹਿਲੀ ਵਾਰ, ਇੱਕ ਦਿਨ ਵਿੱਚ 3000 ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।

ਪਿਛਲੇ ਕੁਝ ਹਫ਼ਤਿਆਂ ਤੋਂ, ਬ੍ਰਾਜ਼ੀਲ  ਪੂਰੀ ਦੁਨੀਆ ਵਿਚ ਪ੍ਰਤੀਦਿਨ ਕੋਰੋਨਾ ਵਾਇਰਸ ਤੋਂ ਹੋ ਰਹੀਆਂ ਮੌਤਾਂ ਦੇ ਮਾਮਲਿਆਂ ਵਿਚ ਸਿਖਰ ਤੇ ਹੈ। ਬ੍ਰਾਜ਼ੀਲ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਸਾਓ ਪੌਲੋ ਵਿਚ 1,021 ਮੌਤਾਂ ਹੋਈਆਂ ਹਨ, ਜੋ ਕਿ ਪਿਛਲੀ ਵਾਰ ਦੀ 713 ਦੀ ਗਿਣਤੀ ਨਾਲੋਂ ਕਿਤੇ ਵੱਧ ਹਨ।

ਪਿਛਲੇ ਸਾਲ ਜੁਲਾਈ ਵਿਚ ਕੋਵਿਡ -19 ਕਾਰਨ 713 ਲੋਕਾਂ ਦੀ ਮੌਤ ਹੋ ਗਈ ਸੀ। ਮਹਾਂਮਾਰੀ ਨੇ ਬ੍ਰਾਜ਼ੀਲ ਦੇ ਸਿਹਤ ਪ੍ਰਣਾਲੀਆਂ ਨੂੰ ਲਗਭਗ ਖਤਮ ਕਰ ਦਿੱਤਾ ਹੈ। ਹਸਪਤਾਲਾਂ ਵਿਚ ਆਈਸੀਯੂ ਬਿਸਤਰੇ ਅਤੇ ਆਕਸੀਜਨ ਭੰਡਾਰ ਦੀ ਘਾਟ ਹੈ। ਅਜੋਕੇ ਸਮੇਂ ਵਿੱਚ, ਬਹੁਤੇ ਰਾਜਾਂ ਨੇ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਹੈ।