ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਵਿਗੜੀ ਸਿਹਤ, ਦਿੱਲੀ ਏਮਜ਼ ਰੈਫਰ
ਕੱਲ੍ਹ ਪਾਏ ਗਏ ਸਨ ਕੋਰੋਨਾ ਪਾਜ਼ੇਟਿਵ
Harish Rawat
ਦੇਹਰਾਦੂਨ: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਸਿਹਤ ਵਿਗੜ ਗਈ ਹੈ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਬੁੱਧਵਾਰ ਨੂੰ ਆਪਣੀ ਪਤਨੀ ਅਤੇ ਬੇਟੀ ਸਮੇਤ ਕੋਰੋਨਾ ਨਾਲ ਸੰਕਰਮਿਤ ਪਾਏ ਗਏ। ਹਰੀਸ਼ ਰਾਵਤ ਨੇ ਖੁਦ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ ਦਾ ਬੁਖਾਰ ਘੱਟ ਨਹੀਂ ਹੋ ਰਿਹਾ ਹੈ। ਇਸ ਕਾਰਨ ਉਹਨਾਂ ਨੂੰ ਦਿੱਲੀ ਏਮਜ਼ ਰੈਫ਼ਰ ਕਰ ਦਿੱਤਾ ਗਿਆ ਹੈ। ਵੀਰਵਾਰ ਸਵੇਰੇ ਹਰੀਸ਼ ਰਾਵਤ ਨੂੰ ਜਾਂਚ ਲਈ ਦੂਨ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਹਨਾਂ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਵੇਖਿਆ ਅਤੇ ਉਹਨਾਂ ਨੂੰ ਦਿੱਲੀ ਏਮਜ ਰੈਫ਼ਰ ਕਰ ਦਿੱਤਾ ਗਿਆ।