ਬਰਫ਼ ਨਾਲ ਢਕੇ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਦੀਆਂ ਖ਼ੂਬਸੂਰਤ ਤਸਵੀਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਟਲ ਸੁਰੰਗ ਦੇ ਦੋਵੇਂ ਸਿਰਿਆਂ 'ਤੇ ਵੀ ਹੋਈ ਭਾਰੀ ਬਰਫ਼ਬਾਰੀ 

Beautiful pictures of Himachal Pradesh mountains covered with snow

ਹਿਮਾਚਲ - ਹਿਮਾਚਲ ਪ੍ਰਦੇਸ਼ 'ਚ ਪਹਾੜਾਂ 'ਤੇ ਭਾਰੀ ਬਰਫ਼ਬਾਰੀ ਹੋਈ ਹੈ, ਜਿਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਅਟਲ ਸੁਰੰਗ ਦੇ ਦੱਖਣੀ ਪੋਰਟਲ ਅਤੇ ਉੱਤਰੀ ਪੋਰਟਲ ਦੋਵਾਂ ਸਿਰਿਆਂ 'ਤੇ ਵੀ ਬਰਫਬਾਰੀ ਹੋਈ। ਲਾਹੌਲ ਘਾਟੀ ਦੇ ਸਿਸੂ ਅਤੇ ਸ਼ੁਲਿੰਗ ਪਿੰਡਾਂ ਵਿਚ ਬਰਫ਼ਬਾਰੀ ਹੋਈ। ਸਪਿਤੀ ਦੇ ਕਿਬਰ, ਤਾਸ਼ੀਗਾਂਗ, ਕਾਯਾਮੋਨ ਵਿਚ ਲਗਭਗ ਇੱਕ ਇੰਚ ਤਾਜ਼ਾ ਬਰਫ਼ ਪਈ ਹੈ। ਕੋਕਸਰ, ਸਿਸੂ ਅਤੇ ਸ਼ੁਲਿੰਗ ਗੋਂਡਲਾ ਵਿਚ 3 ਇੰਚ ਬਰਫ ਪਈ। ਲਾਹੌਲ ਦੀ ਪੱਟਨ ਘਾਟੀ ਦੇ ਕੁਝ ਇਲਾਕਿਆਂ 'ਚ ਇਕ ਇੰਚ ਬਰਫਬਾਰੀ ਹੋਈ ਹੈ।

ਐਸਪੀ ਮਾਨਵ ਵਰਮਾ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਬਰਫਬਾਰੀ ਵਿਚ ਬੇਲੋੜੀ ਯਾਤਰਾ ਤੋਂ ਬਚਣ ਦੀ ਹਦਾਇਤ ਦਿੱਤੀ। ਮਨਾਲੀ ਲੇਹ ਨੈਸ਼ਨਲ ਹਾਈਵੇ (NH-003) ਦਰਚਾ ਤੱਕ ਖੁੱਲ੍ਹਾ ਹੈ। ਦਰਚਾ ਸ਼ਿੰਕੂਲਾ ਰੋਡ ਬੰਦ ਹੈ। ਪੰਗੀ ਕਿੱਲਰ ਹਾਈਵੇ (SH-26) ਖੁੱਲ੍ਹਾ ਹੈ। ਕਾਜ਼ਾ ਰੋਡ (NH-505) ਗਰਾਫੂ ਤੋਂ ਕਾਜ਼ਾ ਤੱਕ ਬੰਦ ਹੈ ਅਤੇ ਸੁਮਦੋ ਤੋਂ ਲੋਸਰ ਹਰ ਤਰ੍ਹਾਂ ਦੇ ਵਾਹਨਾਂ ਲਈ ਖੁੱਲ੍ਹੀ ਹੈ।  

ਦੇਖੋ ਤਸਵੀਰਾਂ