Bengal BJP List: ਭਾਜਪਾ ਨੇ ਖੇਡਿਆ ਦਾਅ!, ਪੱਛਮੀ ਬੰਗਾਲ 'ਚ ਸੰਦੇਸ਼ਖਾਲੀ ਪੀੜਤ ਨੂੰ ਦਿੱਤੀ ਲੋਕ ਸਭਾ ਟਿਕਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਖਾ ਪਾਤਰਾ ਬਸੀਰਹਾਟ ਤੋਂ ਲੜੇਗੀ ਚੋਣ 

Lok Sabha ticket given to Sandeshkhali victim in West Bengal

Bengal BJP List: ਨਵੀਂ ਦਿੱਲੀ - ਬੀਤੀ ਰਾਤ ਭਾਜਪਾ ਨੇ ਲੋਕ ਸਭਾ ਚੋਣਾਂ ਲਈ ਅਪਣੀ 5ਵੀਂ ਸੂਚੀ ਜਾਰੀ ਕੀਤੀ ਹੈ। ਭਾਜਪਾ ਨੇ ਬੰਗਾਲ 'ਚ 19 ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕੀਤਾ ਹੈ। ਇਸ 'ਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਸੀਰਹਾਟ ਤੋਂ ਉਮੀਦਵਾਰ ਬਣਿਆ ਹੋਇਆ ਹੈ। ਇੱਥੋਂ ਭਾਜਪਾ ਨੇ ਸੰਦੇਸ਼ਖਾਲੀ ਪੀੜਤ ਰੇਖਾ ਪਾਤਰਾ ਨੂੰ ਮੈਦਾਨ ਵਿਚ ਉਤਾਰਿਆ ਹੈ।

ਉਮੀਦਵਾਰ ਐਲਾਨੇ ਜਾਣ ‘ਤੇ ਰੇਖਾ ਪਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਬਹੁਤ ਬਹੁਤ ਧੰਨਵਾਦ। ਉਨ੍ਹਾਂ ਨੇ ਮੇਰੇ ਵਰਗੀ ਪਿੰਡ ਦੀ ਔਰਤ ਨੂੰ ਉਮੀਦਵਾਰ ਬਣਾਇਆ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸੰਦੇਸ਼ਖਾਲੀ-ਬਸੀਰਹਾਟ ਜ਼ਿਲ੍ਹੇ ਦੀਆਂ ਮਾਵਾਂ-ਭੈਣਾਂ ਲਈ ਖੜ੍ਹੇ ਰਹਿਣਗੇ।

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਇਸ ਵਾਰ ਸੰਦੇਸ਼ਖਾਲੀ ਵਿਚ ਔਰਤਾਂ ਨਾਲ ਹੋਈ ਬੇਰਹਿਮੀ ਸਭ ਤੋਂ ਵੱਡਾ ਮੁੱਦਾ ਹੈ। ਅਜਿਹੇ 'ਚ ਭਾਜਪਾ ਨੇ ਸੰਦੇਸ਼ਖਾਲੀ ਪੀੜਤ ਨੂੰ ਮੈਦਾਨ 'ਚ ਉਤਾਰ ਕੇ ਤ੍ਰਿਣਮੂਲ ਕਾਂਗਰਸ ਨੂੰ ਸਭ ਤੋਂ ਵੱਡੀ ਚੁਣੌਤੀ ਪੇਸ਼ ਕੀਤੀ ਹੈ।