ਪੱਛਮੀ ਬੰਗਾਲ ਪੰਚਾਇਤ ਚੋਣ : 9 ਉਮੀਦਵਾਰਾਂ ਨੇ ਵਟਸਐਪ ਰਾਹੀਂ ਭਰੀਆਂ ਨਾਮਜ਼ਦਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਪੰਚਾਇਤ ਚੋਣਾਂ ਵਿਚ 9 ਉਮੀਦਵਾਰਾਂ ਨੇ ਵਟਸਐਪ ਜਰੀਏ ਅਪਣੇ ਪਰਚੇ ਦਾਖ਼ਲ ਕੀਤੇ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਵਿਚ ਕਿਸੇ ਵੀ ਚੋਣਾਂ ਵਿਚ ਸੋਸ਼ਲ..

WhatsApp

ਕੋਲਕਾਤਾ, 25 ਅਪ੍ਰੈਲ : ਪੱਛਮੀ ਬੰਗਾਲ ਪੰਚਾਇਤ ਚੋਣਾਂ ਵਿਚ 9 ਉਮੀਦਵਾਰਾਂ ਨੇ ਵਟਸਐਪ ਜਰੀਏ ਅਪਣੇ ਪਰਚੇ ਦਾਖ਼ਲ ਕੀਤੇ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਵਿਚ ਕਿਸੇ ਵੀ ਚੋਣਾਂ ਵਿਚ ਸੋਸ਼ਲ ਸਾਈਟ ਦੇ ਜਰੀਏ ਦਿਤੀ ਗਈ ਅਰਜੀ ਦਾ ਮਾਨ ਕੀਤਾ ਗਿਆ ਹੈ। ਰਾਜ ਚੋਣ ਕਮਿਸ਼ਨ ਦੇ ਸਕੱਤਰ ਨੀਲੰਜਨ ਸਾਂਡਿਲਿਆ ਨੇ ਮੰਗਲਵਾਰ ਨੂੰ ਕੋਲਕਾਤਾ ਹਾਈਕੋਰਟ ਵਿਚ ਦਸਿਆ ਕਿ ਇਨ੍ਹਾਂ ਨਾਮਜ਼ਦਗੀ ਨੂੰ ਸਵੀਕਾਰ ਕਰ ਲਿਆ ਗਿਆ ਹੈ। 

ਦਖਣੀ 24 ਪਰਗਨਾ ਜ਼ਿਲ੍ਹੇ ਵਿਚ ਭਾਂਗਰ ਦੀ ਪੋਲਰਹਾਟ ਪੰਚਾਇਤ ਵਿਚ 11 ਉਮੀਦਵਾਰਾਂ ਨੇ ਹਾਈਕੋਰਟ ਵਿਚ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਹਥਿਆਰਬੰਦ ਗੁੰਡੇ ਨਾਮਜ਼ਦਗੀ ਦਫ਼ਤਰ ਵਿਚ ਨਹੀਂ ਪਹੁੰਚਣ ਦੇ ਰਹੇ ਸਨ। ਇਸ ਤੋਂ ਬਾਅਦ ਹਾਈ ਕੋਰਟ ਨੇ ਮੰਗਲਵਾਰ ਨੂੰ ਅਾਯੋਗ ਨੂੰ ਆਦੇਸ਼ ਦਿਤੇ ਸਨ ਕਿ ਉਹ ਉਮੀਦਵਾਰਾਂ ਲਈ ਵਟਸਐਪ 'ਤੇ ਹੀ ਨਾਮਜ਼ਦਗੀ ਦਾਖ਼ਲ ਕਰਨ ਦੀ ਵਿਵਸਥਾ ਕਰਵਾਉਣ।