ਰੇਲਵੇ ਸੁਰੱਖਿਆ ਫ਼ੋਰਸ ਦੇ 9 ਜਵਾਨ ਕੋਰੋਨਾ ਵਾਇਰਸ ਨਾਲ ਪੀੜਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਧਿਕਾਰਤ ਕੰਮ ਤੋਂ ਦਿੱਲੀ ਗਏ ਰੇਲਵੇ ਸੁਰੱਖਿਆ ਫ਼ੋਰਸ (ਆਰ.ਪੀ.ਐੱਫ.) ਦੇ 9 ਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਦੱਖਣ ਪੂਰਬ ਰੇਲਵੇ (ਐਸ.ਈ.ਆਰ.)

File Photo

ਕੋਲਕਾਤਾ, 24 ਅਪ੍ਰੈਲ : ਅਧਿਕਾਰਤ ਕੰਮ ਤੋਂ ਦਿੱਲੀ ਗਏ ਰੇਲਵੇ ਸੁਰੱਖਿਆ ਫ਼ੋਰਸ (ਆਰ.ਪੀ.ਐੱਫ.) ਦੇ 9 ਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਦੱਖਣ ਪੂਰਬ ਰੇਲਵੇ (ਐਸ.ਈ.ਆਰ.) ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਇਹ ਜਵਾਨ ਐਸ.ਈ.ਆਰ. ਖੜਗਪੁਰ ਮੰਡਲ ਦੇ 28 ਮੈਂਬਰੀ ਦਸਤੇ ਦਾ ਹਿੱਸਾ ਸਨ, ਜੋ 14 ਅਪ੍ਰੈਲ ਨੂੰ ਰਾਸ਼ਟਰੀ ਰਾਜਧਾਨੀ ਤੋਂ ਅਸਲੇ ਅਤੇ ਹਥਿਆਰ ਦੀ ਖੇਪ ਲੈ ਕੇ ਪਾਰਸਲ ਐਕਸਪ੍ਰੈੱਸ ਟਰੇਨ ਤੋਂ ਆਇਆ ਸੀ। ਇਨ੍ਹਾਂ ’ਚੋਂ ਇਕ ਜਵਾਨ ’ਚ ਕੋਵਿਡ-19 ਦੇ ਲੱਛਣ ਦਿਖਾਈ ਦਿਤੇ,

ਜਿਸ ਤੋਂ ਬਾਅਦ ਉਸ ਦਾ ਨਮੂਨਾ ਜਾਂਚ ਲਈ ਪਛਮੀ ਬੰਗਾਲ ਦੇ ਇਕ ਸਰਕਾਰੀ ਹਸਪਤਾਲ ’ਚ ਭੇਜਿਆ ਗਿਆ।
ਐਸ.ਈ.ਆਰ. ਦੇ ਬੁਲਾਰੇ ਸੰਜੇ ਘੋਸ਼ ਨੇ ਦਸਿਆ ਕਿ ਜਵਾਨ ’ਚ ਇਨਫ਼ੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਨੂੰ ਉਲੂਬੇਰੀਆ ’ਚ ਕੋਵਿਡ-19 ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦਸਿਆ ਕਿ 8 ਹੋਰ ਜਵਾਨਾਂ ’ਚ ਇਨਫ਼ੈਕਸ਼ਨ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤੋਂ ਇਲਾਵਾ ਕੱੁਝ ਜਵਾਨਾਂ ਦੀ ਰਿਪੋਰਟ ਠੀਕ ਆਈ ਹੈ, ਉਥੇ ਹੀ ਹੋਰ ਜਵਾਨਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਨ੍ਹਾਂ  ਦਸਿਆ ਕਿ ਦਿੱਲੀ ਤੋਂ ਆਉਣ ਤੋਂ ਬਾਅਦ ਸਾਰੇ 28 ਜਵਾਨ ਜ਼ਰੂਰੀ ਰੂਪ ਨਾਲ ਕੁਆਰੰਟੀਨ ’ਚ ਹਨ। (ਏਜੰਸੀ)