ਬਿਹਾਰ ਦੇ 20 ਜ਼ਿਲ੍ਹਿਆਂ 'ਚ ਪੁੱਜਾ ਕਰੋਨਾ, ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰ ਬਣਾ ਰਹੀ ਹੈ ਇਹ ਪਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਨੀਵਾਰ ਨੂੰ 2 ਨਵੇਂ ਮਾਮਲੇ ਸਾਹਮਣੇ ਆਉਂਣ ਤੋਂ ਬਾਅਦ ਸੂਬੇ ਵਿਚ ਕਰੋਨਾ ਨਾਲ ਪੀੜਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 225 ਹੋ ਗਈ ਹੈ।

Corona virus

ਬਿਹਾਰ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸ਼ਨੀਵਾਰ ਨੂੰ 2 ਨਵੇਂ ਮਾਮਲੇ ਸਾਹਮਣੇ ਆਉਂਣ ਤੋਂ ਬਾਅਦ ਸੂਬੇ ਵਿਚ ਕਰੋਨਾ ਨਾਲ ਪੀੜਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 225 ਹੋ ਗਈ ਹੈ। ਉਧਰ ਸਿਹਤ ਵਿਭਾਗ ਦੇ ਮੁੱਖੀ ਸੰਜੇ ਕੁਮਾਰ ਨੇ ਦੱਸਿਆ ਕਿ ਬਕਸਰ ਜ਼ਿਲ੍ਹੇ ਵਿਚ ਦੋ ਵਿਅਕਤੀਆਂ ਵਿਚ ਕਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਹੁਣ ਇਨ੍ਹਾਂ ਦੇ ਸੰਪਰਕ ਵਿਚ ਆਉਂਣ ਵਾਲੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਦੱਸ ਦੱਈਏ ਕਿ ਬਿਹਾਰ 38 ਜ਼ਿਲ੍ਹਿਆਂ ਦੇ ਵਿਚੋਂ 20 ਦੇ ਵਿਚ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਤੋਂ ਬਾਅਦ ਬਿਹਾਰ ਦੀ ਸਰਕਾਰ ਨੇ ਇਥੇ ਸਾਹਮਣੇ ਆਏ ਮਰੀਜ਼ਾਂ ਦਾ ਇਲਾਜ਼ ਪਲਾਜ਼ਮਾ ਥੈਰਪੀ ਨਾਲ ਕਰਨ ਦਾ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਜੇ ਕੁਮਾਰ ਨੇ ਦੱਸਿਆ ਕਿ ਬਿਹਾਰ ਸਰਕਾਰ ਏਮਜ਼ ਵਿਚ ਪਲਾਜ਼ਮਾਂ ਥੈਰਪੀ ਦੇ ਨਾਲ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਬਾਰੇ ਸੋਚ ਰਹੀ ਹੈ।

ਇਸ ਨੂੰ ਲੈ ਕੇ ਨਿਤਿਸ਼ ਸਰਕਾਰ ਦੇ ਵੱਲੋਂ ICMR ਤੋਂ ਇਜ਼ਾਜਤ ਮੰਗੀ ਗਈ ਹੈ। ਦੱਸ ਦੱਈਏ ਕਿ ਬਿਹਾਰ ਵਿਚ ਕਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਇਲਾਕਾ ਮੁਗੇਕ ਹੈ ਜਿਥੇ ਕਰੋਨਾ ਦੇ ਸਭ ਤੋਂ ਵੱਧ ਕੇਸ 62, ਨਾਲੰਦਾ ਵਿਚ 34, ਸਿਵਾਨ 30, ਪਟਨਾ ਵਿਚ 26, ਬਕਸਰ ਵਿਚ 22, ਬੇਗੁਸਰਾਏ ਵਿਚ 9, ਕੈਮੁਰ ਵਿਚ 8, ਰੋਤਾਸ ਵਿਚ 7, ਗੋਪਾਲਗੰਜ ਵਿਚ 3, ਔਰੰਗਾਬਾਦ ਵਿਚ 2 ਇਸ ਤੋਂ ਇਲਾਵਾ ਵੈਸਾਲੀ ਅਤੇ ਭੋਜਪੁਰ ਵਿਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ।

ਇਸ ਤੋਂ ਇਲਾਵਾ ਔਮਾਨ ਤੋਂ ਵਾਪਿਸ ਪਰਤੇ ਸਿਵਾਨ ਨਿਵਾਸੀ ਇਕ ਮਰੀਜ਼ ਦੇ ਸੰਪਰਕ ਵਿਚ ਆਏ 23 ਲੋਕਾਂ ਵਿਚ ਹੁਣ ਕਰੋਨਾ ਦੀ ਲਾਗ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਕਤਰ ਤੋਂ ਪਰਤੇ ਇਕ ਮਰੀਜ਼ ਦੇ ਸੰਪਰਕ ਵਿਚ ਆਉਂਣ ਨਾਲ 11 ਲੋਕਾਂ ਨੂੰ ਕਰੋਨਾ ਵਾਇਰਸ ਦੀ ਲਾਗ ਲੱਗ ਗਈ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਚ ਹੁਣ ਤੱਕ 16,050 ਕਰੋਨਾ ਦੇ ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ ਅਤੇ 45 ਮਰੀਜ਼ ਇਸ ਮਹਾਂਮਾਰੀ ਤੋਂ ਠੀਕ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।