ਬਗਦਾਦ ਦੇ ਕੋਵਿਡ-19 ਹਸਪਤਾਲ ਵਿਚ ਲੱਗੀ ਅੱਗ, 27 ਦੀ ਮੌਤ ਕਈ ਜਖ਼ਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਗ ਲੱਗਣ ਦੇ ਸਮੇਂ ਹਸਪਤਾਲ ਵਿਚ ਘੱਟੋ-ਘੱਟ 150 ਮਰੀਜ਼ ਮੌਜੂਦ ਸਨ

At least 27 dead in fire at Baghdad hospital for Covid-19 patients

ਬਗਦਾਦ - ਕੋਰੋਨਾ ਸੰਕਟ ਦੇ ਵਿਚਕਾਰ ਬਗਦਾਦ ਦੇ ਕੋਵਿਡ 19 ਹਸਪਤਾਲ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣ ਕਾਰਨ ਕਾਰਨ 27 ਲੋਕਾਂ ਦੀ ਮੌਤ ਵੀ ਹੋ ਗਈ ਹੈ। ਅੱਗ ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ ਵਿਚ ਲੱਗੀ ਹੈ ਜਿੱਥੇ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦਾਖਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ  ਹਸਪਤਾਲ ਤੋਂ ਮਰੀਜ਼ਾਂ ਨੂੰ ਬਾਹਰ ਕੱਢਿਆ। ਇਸ ਹਸਪਤਾਲ ਦੇ ਆਈ.ਸੀ.ਯੂ. ਵਿਚ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ।

ਘਟਨਾਸਥਲ 'ਤੇ ਮੌਜੂਦ ਡਾਕਟਰ ਸਬਾ ਅਲ-ਕੁਜੈ ਨੇ ਕਿਹਾ,''ਮੈਨੂੰ ਨਹੀਂ ਪਤਾ ਕਿ ਕਿੰਨੇ ਲੋਕ ਮਾਰੇ ਗਏ ਹਨ। ਹਸਪਤਾਲ ਵਿਚ ਕਈ ਜਗ੍ਹਾ ਸੜੀਆਂ ਹੋਈਆਂ ਲਾਸ਼ਾਂ ਪਈਆਂ ਹਨ।'' ਮੈਡੀਕਲ ਅਤੇ ਸੁਰੱਖਿਆ ਅਧਿਕਾਰੀਆਂ ਮੁਤਾਬਕ 27 ਲੋਕਾਂ ਦੇ ਮਾਰੇ ਜਾਣ ਤੋਂ ਇਲਾਵਾ ਘੱਟੋ-ਘੱਟ 46 ਲੋਕ ਜ਼ਖਮੀ ਹਨ। ਈਰਾਕੀ ਅਧਿਕਾਰੀਆਂ ਨੇ ਜ਼ਖਮੀਆਂ ਦੀ ਅਧਿਕਾਰਤ ਗਿਣਤੀ ਜਾਰੀ ਨਹੀਂ ਕੀਤੀ ਹੈ।

ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਅੱਗ ਲੱਗਣ ਦੇ ਸਮੇਂ ਹਸਪਤਾਲ ਵਿਚ ਘੱਟੋ-ਘੱਟ 150 ਮਰੀਜ਼ ਮੌਜੂਦ ਸਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅੱਗ ਹਸਪਤਾਲ ਵਿਚ ਘੱਟੋ-ਘੱਟ ਇਕ ਆਕਸੀਜਨ ਸਿਲੰਡਰ ਫਟ ਜਾਣ ਕਾਰਨ ਲੱਗੀ। ਈਰਾਕ ਵਿਚ ਕੋਵਿਡ-19 ਦੇ ਰੋਜ਼ 8000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।