ਲਾਲ ਕਿਲ੍ਹਾ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਹਰਜੋਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਮਿਲੀ ਜ਼ਮਾਨਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਥਾਣਾ ਕੋਤਵਾਲੀ ਵਲੋਂ ਦਰਜ ਐਫ਼.ਆਈ.ਆਰ ਨੰਬਰ 96/2021 ਦੇ ਸਬੰਧੀ ਕੀਤੇ ਗਏ ਸਨ ਗ੍ਰਿਫਤਾਰ

Red Fort Case

ਨਵੀਂ ਦਿੱਲੀ (ਸੁਖਰਾਜ ਸਿੰਘ): ਕੌਮੀ ਰਾਜਧਾਨੀ ਦਿੱਲੀ ਵਿਚ ਗਣਤੰਤਰ ਦਿਵਸ ਮੌਕੇ 26 ਜਨਵਰੀ ਦੇ ਲਾਲ ਕਿਲ੍ਹੇ ਮਾਮਲੇ ’ਚ ਗ੍ਰਿਫ਼ਤਾਰ ਦੋ ਹੋਰ ਨੌਜਵਾਨਾਂ ਨੂੰ  ਜ਼ਮਾਨਤ ਮਿਲ ਗਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਇਹ ਨੌਜਵਾਨ ਹਰਜੋਤ ਸਿੰਘ ਤੇ ਜਸਪ੍ਰੀਤ ਸਿੰਘ ਪੁਲਿਸ ਥਾਣਾ ਕੋਤਵਾਲੀ ਵਲੋਂ ਦਰਜ ਐਫ਼.ਆਈ.ਆਰ ਨੰਬਰ 96/2021 ਦੇ ਸਬੰਧੀ ਗ੍ਰਿਫਤਾਰ ਕੀਤੇ ਗਏ ਹਨ।

ਉਨ੍ਹਾਂ ਦਸਿਆ ਕਿ ਦਿੱਲੀ ਕਮੇਟੀ ਦੀ ਲੀਗਲ ਟੀਮ ਨੇ ਇਹ ਕੇਸ ਅਦਾਲਤ ਵਿਚ ਲੜਿਆ ਤੇ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨੁੂੰ ਸਹਿਮਤ ਹੁੰਦਿਆਂ ਦੋਵਾਂ ਨੌਜਵਾਨਾਂ ਨੂੰ ਜ਼ਮਾਨਤ ਦੇ ਦਿਤੀ। ਉਨ੍ਹਾਂ ਦਸਿਆ ਕਿ ਜਿਥੇ ਇਹ ਦੋਵੇਂ ਨੌਜਵਾਨ ਜਲਦ ਹੀ ਤਿਹਾੜ ਜੇਲ ਵਿਚੋਂ ਬਾਹਰ ਹੋਣਗੇ, ਉਥੇ ਹੀ ਅਦਾਕਾਰ ਦੀਪ ਸਿੱਧੂ ਦੇ ਮਾਮਲੇ ’ਚ ਅਦਾਲਤ ਨੇ ਕਾਰਵਾਈ ਸੋਮਵਾਰ ਤਕ ਮੁਲਤਵੀ ਕਰ ਦਿਤੀ ਤੇ ਸੋਮਵਾਰ ਨੁੂੰ ਉਸ ਦੀ ਜ਼ਮਾਨਤ ਹੋਣ ਦੇ ਪੂਰੇ ਆਸਾਰ ਹਨ।